ਪੰਨਾ:ਸਿੱਖ ਗੁਰੂ ਸਾਹਿਬਾਨ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਸਰਮਦ ਵਰਗੇ ਫ਼ਕੀਰਾਂ ਦਾ ਕਤਲ ਕਰਵਾਇਆ ਹੈ ਅਤੇ ਆਪਣੇ ਭਰਾਵਾਂ ਤੇ ਪਿਤਾ ਨੂੰ ਵੀ ਨਹੀਂ ਬਖਸ਼ਿਆ। ਮੇਰੀ ਉਸ ਪ੍ਰਤੀ ਕੋਈ ਧਾਰਮਿਕ ਜਾਂ ਰਾਜਨੀਤਿਕ ਵਫਾਦਾਰੀ ਨਹੀਂ। ਮੈਂ ਉਸ ਦੇ ਮੰਨਣ ਵਾਲਿਆਂ ਨਾਲ ਵੀ ਕੋਈ ਸਬੰਧ ਨਹੀਂ ਚਾਹੁੰਦਾ। ਮੇਰੇ ਦਾਦਾ ਜੀ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਹਦਾਇਤਾਂ ਬਿਲਕੁਲ ਸਾਫ ਤੇ ਸਹੀ ਹਨ। ਉਨ੍ਹਾਂ ਨੇ ਹੁਕਮ ਦਿੱਤਾ ਸੀ ਕਦੇ ਵੀ ਧਮਕੀਆਂ ਤੇ ਡਰਾਵਿਆਂ ਅੱਗੇ ਨਹੀਂ ਝੁਕਣਾ। ਉਸ ਸਮੇਂ ਕਰਤਾਰਪੁਰ ਤੋਂ ਆਏ ਬੇਦੀ ਵੰਸ਼ ਦੇ ਵਡੇਰਿਆਂ ਵਿੱਚੋਂ ਇੱਕ ਨੇ ਸਲਾਹ ਦਿੱਤੀ ਕਿ ਜੇਕਰ ਗੁਰੂ ਜੀ ਦਿੱਲੀ ਨਹੀਂ ਜਾਣਾ ਚਾਹੁੰਦੇ ਤਾਂ ਗੁਰੂ ਘਰ ਦਾ ਕੋਈ ਨੁਮਾਇੰਦਾ ਦਿੱਲੀ ਭੇਜ ਦਿੱਤਾ ਜਾਵੇ ਤਾਂ ਕਿ ਗੁਰੂ ਜੀ ਦੇ ਜਾਣ ਤੋਂ ਇਨਕਾਰ ਕਰਨ ਨੂੰ ਮੁਗ਼ਲਾਂ ਦੀ ਸ਼ਾਹੀ ਤਾਕਤ ਅਤੇ ਰਾਜਨੀਤਕ ਸੱਤਾ ਨੂੰ ਵੰਗਾਰ ਸਮਝਿਆ ਜਾਵੇ। ਰਾਮ ਰਾਇ ਛੋਟੀ ਉਮਰ ਹੋਣ ਦੇ ਬਾਵਜੂਦ ਇਸ ਗੱਲ ਤੋਂ ਪ੍ਰਭਾਵਿਤ ਹੋਏ ਅਤੇ ਇਸ ਵਿਚਾਰ ਦੀ ਹਮਾਇਤ ਕੀਤੀ ਕਿ ਕਿਸੇ ਨੂੰ ਦਿੱਲੀ ਦਰਬਾਰ ਜਾਣਾ ਚਾਹੀਦਾ ਹੈ ਅਤੇ ਬਾਦਸ਼ਾਹ ਨੂੰ ਆਪਣੀ ਵਿਦਵਤਾ ਅਤੇ ਧਾਰਮਿਕ ਤੇ ਅਧਿਆਤਮਕ ਸਿਆਣਾਪ ਰਾਹੀਂ ਪ੍ਰਭਾਵਿਤ ਕਰਨਾ ਚਾਹੀਦਾ ਹੈ। ਮੈਕਾਲਿਫ਼ ਲਿਖਦਾ ਹੈ ਕਿ ਸਭਾ ਵਿੱਚ ਜੁੜੇ ਹੋਏ ਲੋਕਾਂ ਨੇ ਆਪਣਾ ਧਿਆਨ ਰਾਮ ਰਾਇ ਵੱਲ ਸੇਧਿਤ ਕੀਤਾ ਅਤੇ ਕਿਹਾ ਤੁਸੀਂ ਗੁਰੂ ਜੀ ਦੇ ਦੇ ਵੱਡੇ ਪੁੱਤਰ ਹੋ ਅਤੇ ਯੋਗ ਹੋ, ਇਸ ਲਈ ਤੁਸੀਂ ਜਾ ਕੇ ਮਸਲਾ ਹੱਲ ਕਰੋ ਨਹੀਂ ਤਾਂ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਔਰੰਗਜ਼ੇਬ ਨੇ ਪੱਕਾ ਇਰਾਦਾ ਕਰ ਲਿਆ ਹੈ ਅਤੇ ਉਹ ਆਪਣੇ ਭੈੜੇ ਵਿਚਾਰਾਂ ਨੂੰ ਜ਼ਰੂਰ ਅਮਲੀ ਰੂਪ ਦੇਵੇਗਾ, ਤੁਸੀਂ ਜੇਕਰ ਨਹੀਂ ਗਏ ਤਾਂ ਵੱਡਾ ਝਮੇਲਾ ਹੋ ਜਾਵੇਗਾ। ਰਾਮ ਰਾਇ ਉਹਨਾਂ ਨਾਲ ਸਹਿਮਤ ਹੋ ਗਿਆ ਕਿ ਉਹ ਬਾਦਸ਼ਾਹ ਦੇ ਦਰਬਾਰ ਜਾਵੇਗਾ ਅਤੇ ਉਸ ਦੇ ਨਾਲ ਸੰਤੋਖਜਨਕ ਸੰਧੀ ਕਰੇਗਾ। ਗੁਰੂ ਜੀ ਨੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ।

ਰਾਮ ਰਾਇ ਜਦ ਦਿੱਲੀ ਵੱਲ ਤੁਰਨ ਲੱਗਾ ਤਾਂ ਗੁਰੂ-ਪਿਤਾ ਨੇ ਉਸ ਨੂੰ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ। 'ਪੁੱਤਰ ਕੁੱਝ ਜਰੂਰੀ ਹਦਾਇਤਾਂ ਸੁਣੋ ਜਦੋਂ ਤੁਸੀਂ ਦਿੱਲੀ ਦਰਬਾਰ ਵਿੱਚ ਜਾਓਗੇ ਅਤੇ ਬਾਦਸ਼ਾਹ ਨੂੰ ਮਿਲੋਗੇ ਤਾਂ ਮੈਂ ਤੁਹਾਡੇ ਦਿਲ ਦੇ ਨਜ਼ਦੀਕ ਹੀ ਹੋਵਾਗਾਂ। ਮੁਗ਼ਲ ਦਰਬਾਰ ਦਾ ਆਪਣੇ ਦਿਮਾਗ਼ ਵਿੱਚ ਕੋਈ ਡਰ ਨਹੀਂ ਰੱਖਣਾ। ਆਪਣੀਆਂ ਅਧਿਆਤਮਕ ਅਤੇ ਧਾਰਮਿਕ ਪ੍ਰਪੱਕਤਾ ਅਤੇ ਆਤਮਾ ਤੇ ਕੋਈ ਸ਼ੱਕ ਸੰਦੇਹ ਨਹੀਂ ਕਰਨਾ। ਜਿੰਨਾ ਤੁਸੀਂ ਮਹਾਨ ਬਾਬਾ ਨਾਨਕ ਨੂੰ ਯਾਦ ਰੱਖੋਗੇ ਅਤੇ ਉਸ ਦੇ ਧਰਮ ਅਤੇ ਆਦਰਸ਼ਾਂ ਨੂੰ ਸੱਚਾਈ ਨਾਲ ਬਿਆਨ ਕਰੋਗੇ ਉਨ੍ਹਾਂ ਚਿਰ ਕੋਈ ਵੀ ਤੁਹਾਡੇ ਤੋਂ ਵੱਧ ਤਾਕਤਵਰ ਨਹੀਂ। ਜੇਕਰ ਉਹ ਔਰੰਗਜੇਬ ਸਿੱਖ ਧਰਮ ਦੇ ਬਾਰੇ ਕੋਈ ਪ੍ਰਸ਼ਨ ਕਰਦਾ ਹੈ ਤਾਂ ਸੱਚੋ ਸੱਚ ਉੱਤਰ ਦੇਣ ਤੋਂ ਝਿਜਕਣਾ ਨਹੀਂ। ਸਿੱਖ ਧਰਮ ਦੀ ਸ਼ਾਨ ਅਤੇ ਸੱਚਾਈ ਦੀ ਮਰਿਆਦਾ ਨੂੰ ਕਾਇਮ

99