ਪੰਨਾ:ਸਿੱਖ ਤੇ ਸਿੱਖੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਵੈਰ ਨਹੀਂ । "ਬਦ ਤੋਂ ਨਹੀਂ, ਪਰ ਬਦੀਓਂ ਮੁੰਹ ਭੁਵਾਂਦੇ ਨੇ"।
ਦੁਨੀਆਂ ਨੂੰ ਬਦੀ ਬੁਰੀ ਲਗਣੀ ਚਾਹੀਦੀ ਹੈ।
ਜਹਾਂਗੀਰ ਬਾਬੇਕਿਆਂ ਨਾਲ ਪੈਂਤੜਿਓਂ ਥਿੜਕ ਚੁਕਾ ਸੀ।
ਗੁਰੂ ਹਰਿ ਗੋਬਿੰਦ ਨੂੰ ਕੈਦ ਵੀ ਕੀਤਾ ਤੇ ਮੇਲ ਵੀ ਰਖਿਆ । ਪਰ ਬਾਬੇ
ਕਿਆਂ ਗ਼ਰੀਬ-ਪਿਆਰ ਨ ਛਡਿਆ । ਰਾਜਿਆਂ ਨੂੰ ਰਾਜੇ ਸਮਝਕੇ ਨਹੀਂ,
ਦੁਖੀ ਜਾਣਕੇ ਹਿਤ ਕੀਤਾ । ਸ਼ਾਹ ਜਹਾਨ ਨਾਲ ਲੋਹਿਆ ਖੜਕਾਇਆ ।
ਸਤਵੇਂ ਗੁਰਦੇਵ ਵਲ ਠੰਢ ਪਈ ਰਹੀ। ਹਾਂ, ਰਾਮ ਰਾਇ ਜੀ ਨੂੰ ਦਿੱਲੀ
ਜਾਣਾ ਪਿਆ । ਔਰੰਗਜ਼ੇਬ ਸਾਹਵੇਂ, 'ਮਿਟੀ ਮੁਸਲਮਾਨ' ਦੀ ਥਾਂ ਮਿੱਟੀ
ਬੇਈਮਾਨ ਦੀ ਕਰ ਦਿੱਤੀ। ਬਾਬੇ ਕੇ ਨਾਰਾਜ਼ ਹੋਏ ਕਿ ਸ਼ਹਿਨਸ਼ਾਹੀਅਤ
ਤੋਂ ਡਰ ਕੇ ਤੁਕਾਂ ਬਦਲੀਆਂ ਗਈਆਂ, ਤਾਂ ਪਿਛੇ ਕੀ ਰਿਹਾ ? ਸਦੀਆਂ
ਦੀ ਘਾਲ ਅਜਾਈਂ ਗਈ । ਰਾਮ ਰਾਇ ਜੀ ਨੂੰ ਸਜ਼ਾ ਮਿਲੀ ਕਿ ਗੁਰਦੇਵ
ਦੇ ਮੱਥੇ ਨ ਲਗਣ ।
ਬਾਬਰ ਕਿਆਂ ਨੌਵੇਂ ਗੁਰਦੇਵ ਨੂੰ ਸ਼ਹੀਦ ਕੀਤਾ । ਕਸੂਰ ਸੀ
ਦੁਖੀਆਂ ਲਈ ਇਨਸਾਫ ਮੰਗਣ ਦਾ । ਔਰੰਗਜ਼ੇਬ ਕਟੜ ਬਣ ਗਿਆ
ਸੀ ਕਿਉਂਕਿ ਉਸ ਨੇ ਹਿੰਦੂ ਮੁਸਲਿਮ ਏਕੇ ਦੇ ਅਵਤਾਰ ਦਾਰਾ ਨੂੰ
ਕੁਹਾਇਆ ਸੀ। ਕਾਜ਼ੀਆਂ ਮੌਲਾਣਿਆਂ ਨੂੰ ਭੜਕਾ ਕੇ ਆਪਣਾ ਉੱਲੂ
ਸਿੱਧਾ ਕੀਤਾ ਸੀ। ਹੁਣ ਉਸ ਨੂੰ ਕੱਟੜ ਮੁਸਲਮਾਨ ਬਣਨਾ ਪੈ ਰਿਹਾ
ਸੀ , ਪੰਡਿਤ ਮੰਦਰ ਲਾਲ ਜੀ, ਜਿਨਾਂ ਨੇ *'ਭਾਰਥ ਮੇਂ ਅੰਗ੍ਰੇਜ਼ੀ ਰਾਜ'
ਕਿਤਾਬ ਲਿਖੀ ਹੈ। ਓਹ ਔਰੰਗਜ਼ੇਬ ਦੀ ਬੜੀ ਵਕਾਲਤ ਕਰਦੇਂ ਹਨ।
ਓਹਨਾਂ ਨੂੰ ਵੀ ਔਰੰਗਜ਼ੇਬ ਅਦੂਰ-ਦਰਸ਼ੀ ਵਗੈਰਾ ਦਿਸਿਆ । ਹਾਂ, ਅਜਿਹੇ
ਕਟੜ ਆਲਮਗੀਰ ਨੇ ਦਸਮੇਸ਼ ਨਾਲ ਟਕਰ ਲਾਈ। ਜੰਗ ਹੋਏ, ਦੋਨਾਂ
ਧਿਰਾਂ ਦਾ ਨੁਕਸਾਨ ਹੋਇਆ। ਸ਼ਾਹ ਨੇ ਗੁਰਦੇਵ ਨੂੰ ਚਿੱਠੀ ਲਿਖੀ।
ਸਮਝੌਤਾ ਕਰਨਾ ਚਾਹਿਆ । ਚਿਠੀ ਦਾ ਜਵਾਬ ‘ਜ਼ਫਰ ਨਾਮੇ' ਦੀ ਸ਼ਕਲ



*ਇਹ ਕਿਤਾਬ ਸਰਕਾਰ ਨਾਲ ਲੁਕਣ ਮੀਟੀ ਖੇਡਦੀ ਰਹੀ ਹੈ,
ਕਦੇ ਜ਼ਬਤੀ, ਕਦੇ ਜ਼ਬਤੀ ਦਾ ਆਰਡਰ ਮਨਸੂਖ ਹੋ ਜਾਂਦਾ ਹੈ ।
੧੨