ਪੰਨਾ:ਸਿੱਖ ਤੇ ਸਿੱਖੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲਵੀ ਜੀ ਉਤੇ ਸਿਖ ਇਤਿਹਾਸ ਦਾ ਬੜਾ ਅਸਰ ਸੀ । ਓਹ ਕਈ ਵਾਰੀ ਜ਼ਫਰਨਾਮੇ ਵਿਚੋਂ ਹਵਾਲੇ ਦੇਂਦੇ ਹੋਂਦੇ ਸਨ । ਓਹਨਾਂ ਦੀ ਗਾਂਧੀ ਜੀ ਦੇ ਬਰਖਿਲਾਫ ਰਾਏ ਸਿਖ ਇਤਿਹਾਸ ਦੇ ਪੜ੍ਹਨ ਨਾਲ ਬਣੀ ਸੀ । ਓਹ ਅਸਲੀ ਸਿਖੀ ਸਪਿਰਟ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ ਏਸ ਲਈ ਮਾਲਵੀ ਜੀ ਸਿਖਾਂ ਤੋਂ ਚੌਖੰਨੀਏ ਜਾਂਦੇ ਸਨ । ਸਿਖਾਂ ਨੂੰ ਬੜਾ ਹੀ ਅਫ਼ਸੋਸ ਹੈ ਪਈ ਦਸਮੇਸ਼ ਜੀ ਦੀ ਸਪਿਰਟ ਕਾਇਮ ਰੱਖਣ ਵਾਲਾ ਹਿੰਦ ਦਾ ਸਿਰ ਕੱਢ ਲੀਡਰ ਸਦਾ ਦਾ ਵਿਛੋੜਾ ਦੇ ਗਿਆ ਹੈ ।

੧੨੬