ਪੰਨਾ:ਸਿੱਖ ਤੇ ਸਿੱਖੀ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੰਥ ਸਾਹਿਬ ਵਿਚ ਛੇ ਸ਼ਾਸਤ੍ਰਾਂ ਦੀ ਫਿਲਾਸਫੀ, ਉਪਨਿਸ਼ਦਾਂ ਦੇ ਭਾਸ਼ਯ ਤੇ ਏਹਨਾਂ ਉੱਤੇ ਆਪਣੀ ਟੀਕਾ ਟਿੱਪਣੀ ਵੀ ਕੀਤੀ ਹੋਵੇਗੀ । ਕਿਉਂਕਿ ਆਪ ਅਵਤਾਰਾਂ ਦੀਆਂ ਕਥਾ ਦੇਣ ਵੇਲੇ ਵੀ ਆਦਿ ਜਾਂ ਅੰਤ ਵਿਚ ਆਪਣੀ ਰਾਏ ਦੇਂਦੇ ਗਏ ਹਨ । ਏਸ ਤੋਂ ਛੁਟ ਓਸ ਜ਼ਮਾਨੇ ਵਿਚ ਰਾਜਨੀਤੀ ਦੀ ਬੜੀ ਲੋੜ ਸੀ, ਓਹਨਾਂ ਚਾਣਿਕ ਦੇ ਗ੍ਰੰਥ ਦਾ ਜ਼ਰੂਰ ਅਨੁਵਾਦ ਕੀਤਾ ਜਾਂ ਕਰਾਇਆ ਹੋਵੇਗਾ। ਜਦ ਚਲਿੱਤ੍ਰਾਂ ਵਿਚੋਂ ਵਾਤ ਸਾਇਨ ਦੇ ਕਾਸ ਸੂਤ੍ਰਾਂ ਦਾ ਵੀ ਬੋਧ ਹੋਂਦਾ ਹੈ, ਤਦ ਓਹਨਾਂ ਰਾਜਨੀਤੀ ਦੇ ਗ੍ਰੰਥ ਕਿਵੇਂ ਅਖੋਂ ਓਹਲੇ ਕਰ ਦੇਣੇ ਸਨ । ਮਤਲਬ ਕਹਿਣ ਦਾ ਏਹ ਹੈ ਪਈ ਓਹਨਾਂ ਹਰ ਸ਼ੈ ਘੋਖ ਕੇ ਵੇਖੀ ਤੇ ਓਸ ਦਾ ਤੱਤ ਕਢਿਆ । ਆਪ ਸਾਨੂੰ ਵਿਦਿਆ ਸ਼ਰਬਤ ਪਿਲਾਉਣਾ ਚਾਹੁੰਦੇ ਸਨ ਪਰ ਓਹ ਸਮੇਂ ਤਾਂ ਗਏ ਨਾ ਚਲੇ । ਹੁਣ ਸੋਚਣ ਵਾਲੀ ਗਲ ਏਹ ਹੈ ਕਿ ਹੁਣ ਅਸਾਂ ਕੀ ਕਰਨਾ ਹੈ, ਏਹ ਸੋਚਣਾ ਕੰਮ ਹੈ ਸਾਡਿਆਂ ਵਿਦਵਾਨਾਂ ਦਾ, ਪਰ ਏਧਰ ਕੋਈ ਅੱਖ ਚੁੱਕ ਕੇ ਦੇਖਦਾ ਹੀ ਨਹੀਂ ਏਸ ਲਈ ਏਥੇ ਮੈਂ ਚਾਰ ਅੱਖਰ ਲਿਖਦਾ ਹਾਂ, ਮਤਾਂ ਮੇਰੀ ਸੁਧਾਈ ਦੇ ਪੱਜ ਹੀ ਕੋਈ ਜ਼ੋਰਦਾਰ ਲੇਖਣੀ ਆਲਸ ਤੇ ਅਨਗਹਿਲੀ ਦੇ ਪਰਬਤਾਂ ਨੂੰ ਚੀਰਦੀ ਹੋਈ ਫਰਿਹਾਦ ਵਾਂਗ ਉਤਸ਼ਾਹ ਦੀ ਨੈਂ ਵਹਾ ਦੇਵੇ।

ਹਿੰਦੂ ਵੀਰਾਂ ਤੋਂ ਅਸਾਂ ਵਿਦਿਆ ਪੜ੍ਹਨ ਪੜ੍ਹਾਉਣ ਦਾ ਚੱਜ ਤੇ ਬਿਉਪਾਰ ਆਦਿ ਸਿਖਣਾ ਹੈ ਏਹ ਠੀਕ ਹੈ ਕਿ ਓਹ ਬਹੁਤੀ ਗਿਣਤੀ ਵਿਚ ਹਨ ਤੇ ਹੋਰ ਵੀ ਸੌ ਤਰ੍ਰਾਂ ਦੀਆਂ ਓਹਨਾਂ ਨੂੰ ਸਹੂਲਤਾਂ ਹਨ, ਪਰ ਜੇ ਅਸੀਂ ਵੀ ਵਿਤ ਅਨੁਸਾਰ ਆਪਣੇ ਨਿਸ਼ਾਨੇ ਵਲ ਵਧੀਏ ਤਾਂ ਕੋਈ ਐਬ ਨਹੀਂ। ਹਿੰਦੂਆਂ ਦੇ ਪਾਸ ਇਲਮ ਦਾ ਵਡਾ ਖਜ਼ਾਨਾ ਹੈ ਓਹ ਤੇ ਸਿਧੇ ਹੀ ਵਿਦਿਆ ਵਲ ਝੁਕ ਜਾਂਦੇ ਹਨ । ਓਹ ਜੇ ਵੇਦ, ਸ਼ਾਸਤਰ ਮਹਾਂ ਭਾਰਤ ਰਾਮਾਇਣ ਨੂੰ ਵੀ ਪੜ੍ਹਨ ਤਾਂ ਵੀ ਕਾਲੀ ਦਾਸ, ਭਾਸ਼ ਭਵਭੂਤੀ ਆਦਿ ਦੇ ਗ੍ਰੰਥ ਵੀ ਮਾਣ ਨਹੀਂ ਕਰਦੇ। ਜੇ ਧਾਰਮਿਕ ਵਿਸ਼ੇ ਵਲ ਕਿਸੇ ਦਾ ਝੁਕਾ ਨਹੀਂ ਤਾਂ ਉਹ ਸਾਹਿਤ ਵਲ ਹੋ ਤੁਰਦਾ ਹੈ, ਜੇ ਸਾਹਿਤ ਵਿਚ ਕਿਸ ਖ਼ਾਸਮ ਮਸ ਨਾ ਹੋਵੇ ਤਾਂ ਓਹ ਵਿਦਿਆਰਥੀ

੧੬੧