ਪੰਨਾ:ਸਿੱਖ ਤੇ ਸਿੱਖੀ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਨ ਹੋਣ ਕਰ ਕੇ ਸਾਡੇ ਵਿਚ ਕਈ ਸਭਿਤਾ ਦੇ ਘਾਟੇ ਆਉਣ ਦਾ ਖ਼ਤਰਾ ਹੈ, ਪਰ ਹੁਣ ਵਾਹਿਗੁਰੂ ਦੀ ਮਿਹਰ ਹੈ ਕਿ ਸਾਡੇ ਵਿਚ ਸਰਦਾਰ ਸੋਭਾ ਸਿੰਘ ਤੇ ਠਾਕਰ ਸਿੰਘ ਆ ਗਏ ਹਨ, ਜਿਹੜੇ ਜ਼ਮਾਨੇ ਦੇ ਨਾਲ ਚਲਦੇ ਹੋਏ ਚਿਤ੍ਰਕਾਰੀ ਦੀ ਧਰਮਸ਼ਾਲਾ ਵਿਚ । ਸ਼ਰਧਾ ਦੇ ਫੁਲ ਚੜ੍ਹਾ ਰਹੇ ਹਨ । ਸਾਡੇ ਵਿਚ ਜਿਹੜੀ ਰੌ ਕੁਝ ਸਾਲਾਂ ਤੋਂ ਚਲ ਰਹੀ ਹੈ, ਜੇ ਏਹ ਵੀਹ ਪੰਝੀ ਸਾਲ ਰਹੀ, ਤਾਂ ਆਸ ਹੈ। ਕਿ ਸਿਖ ਚਿਤ੍ਰਕਾਰ ਗੁਰਬਾਣੀ ਦੇ ਭਾਵਾਂ ਨੂੰ ਨਵੇਂ ਰੰਗ ਨਾਲ ਰੰਗਣਗੇ ਤੇ ਇਉਂ ਆਪਣੀ ਸਭਿਤਾ ਤੇ ਚਿਤ੍ਰਕਾਰੀ ਦੇ ਸੰਗਮ ਉਤੇ ਇਕ ਮਹਾਂ ਪ੍ਰਯਾਗ ਵਉਣਗੇ ।

੧੬੯