ਦੇ ਵੀ ਦਿਆ ਕਰੇ । ਸ਼ਹੀਦ ਦੇ ਸੰਬੰਧ ਵਿਚ ਜਿਥੇ ਜਿਥੇ ਇਤਿਹਾਸ ਵਿਚ ਜ਼ਿਕਰ ਆਇਆ ਹੋਵੇ, ਓਹਨਾਂ ਥਾਵਾਂ ਤੇ ਨਿਸ਼ਾਨੀਆਂ ਰੱਖੀਆਂ ਹੋਣ, ਤਾਂ ਜੋ ਚਾਹਵਾਨ ਯਾਤਰੀ ਦੇ ਸਭ ਕੁਝ ਪਿੜ ਪੱਲੇ ਪੈ ਸਕੇ । ਸ਼ਹੀਦ ਗੰਜ ਵਿਚ ਤੌਫੀਕ ਮੁਤਾਬਿਕ ਸਾਕੇ ਦੀਆਂ ਤਸਵੀਰਾਂ ਬਣਵਾ ਕੇ ਲਟਕਾਈਆਂ ਜਾਣ ਜਾਂ ਕੰਧਾਂ ਉਤੇ ਖਿੱਚਵਾਈਆਂ ਜਾਣ । ਤਸਵੀਰਾਂ ਅਨਪੜ੍ਹਾਂ ਨੂੰ ਲੈਕਚਰਾਰਾਂ ਦਾ ਕੰਮ ਦੇ ਸਕਦੀਆਂ ਹਨ। ਤਸਵੀਰਾਂ ਤੋਂ ਸਾਡਾ ਮਨੋਰਥ ਪ੍ਰਚਾਰ ਹੋਣਾ ਚਾਹੀਦਾ ਹੈ, ਤਸਵੀਰ ਪੂਜਾ ਨਹੀਂ । ਮੂਰਤਾਂ ਬਾਲਾਂ ਉਤੇ ਕਾਫੀ ਅਸਰ ਪਾਂਦੀਆਂ ਹਨ। ਤੀਵੀਆਂ ਉਤੇ ਵੀ ਮੁਰਤ ਦਾ ਜਾਦੂ ਚੰਗਾ ਚੱਲ ਜਾਂਦਾ ਹੈ । ਜੇ ਚੰਗੇ ਹੁਨਰ ਨਾਲ ਸਜੀਆਂ ਹਈਆਂ ਹੋਣ, ਤਾਂ ਪੜ੍ਹੇ ਹੋਏ ਵੀ ਕਾਫੀ ਫਾਇਦਾ ਉਠਾ ਸਕਦੇ ਹਨ । ਤਸਵੀਰਾਂ ਰਾਹੀਂ ਸਾਡਾ ਮੋਇਆ ਹੋਇਆ ਆਰਟ, ਮੁੜ ਸੁਰਜੀਤ ਹੋ ਸਕਦਾ ਹੈ । ਜੇ ਮੂਰਤ ਪੂਜਾ ਹੋਣ ਲਗ ਪਵੇ, ਤਾਂ ਭਾਈ ਹੱਥ ਬੰਨ੍ਹ ਕੇ ਰੋਕੇ, ਨਿੰਮ੍ਰਤਾ ਤੋਂ ਕੰਮ ਲਵੇ, ਪ੍ਰੇਮ ਨਾਲ ਸਮਝਾਵੇ ।
ਸੰਗ੍ਰਾਂਦ ਦੀ ਸੰਗ੍ਰਾਂਦ ਜਾਂ ਮੱਸਿਆ ਦੀ ਮੱਸਿਆ ਜਾਂ ਜਦੋਂ ਮਹੀਨੇ ਬਾਅਦਇਲਾਕਾ ਜੁੜ ਸਕਦਾ ਹੋਵੇ, ਓਦੋਂ ਸ਼ਹੀਦ ਦੀ ਸ਼ਹਾਦਤ ਉਤੇ ਵਾਰਾਂ ਪੜ੍ਹਾਈਆਂ ਜਾਣ ਤੇ ਜੇ ਹੋ ਸਕੇ ਤਾਂ ਕਵੀਆਂ ਤੋਂ ਨਵੀਆਂ ਚੀਜ਼ਾਂ ਲਿਖਵਾਈਆਂ ਜਾਣ, ਤਾਂ ਹੋਰ ਵੀ ਚੰਗਾ ਹੈ । ਜਦੋਂ ਸ਼ਹੀਂਦ ਦਾ ਵਰ੍ਹੇ ਪਿਛੋ ਦਿਨ ਆਵੇ, ਓਦੋਂ ਢਾਡੀਆਂ ਅਤੇ ਕਵੀਆਂ ਨੂੰ ਸਦਿਆ ਜਾਏ । ਇਕ ਦੋ ਚੰਗੇ ਲੈਕਚਰਾਰਾਂ ਤੋਂ ਵੀ ਦੋ ਚਾਰ ਲੈਕਚਰ ਕਰਵਾਉਣੇ ਚਾਹੀਦੇ ਹਨ । ਲੈਕਚਰਾਰ ਸ੍ਰੋਤਿਆਂ ਦੀ ਸਮਝ ਮੁਤਾਬਿਕ ਸ਼ਹੀਦ ਦੀ ਜੀਵਨੀ ਦੇ ਹਰ ਪਹਿਲੂ ਉੱਤੇ ਚਾਨਣਾ ਪਾਉਣ ।
ਚਾਰ ਛਾਬੜੀਆਂ ਤੇ ਚਾਰ ਖਡੋਣਿਆਂ ਦੀਆਂ ਹੱਟੀਆਂ ਵੀ ਲਗਣ ਤੇ ਲੋਕਾਂ ਦੇ ਲੜ ਬੰਨ੍ਹ ਕੇ ਲੈ ਜਾਣ ਵਾਲੀ ਸ਼ੈ ਵਲ ਵੀ ਧਿਆਨ ਦਿਤਾ ਜਾਵੇ। ਸ਼ਹੀਦ ਗੰਜ ਬਨਾਉਣ ਦਾ ਤਾਂ ਹੀ ਫਾਇਦਾ ਹੈ, ਜੇ ਅਸੀਂ ਵੀ ਓਸ ਤੋਂ ਕੋਈ ਜੀਵਨ ਵਾਲੀ ਗੱਲ ਸਿੱਖੀਏ। ਜੇ ਸ਼ਹੀਦ ਨੂੰ ਸ਼ਸਤਰ ਪਿਆਰੇ ਸਨ, ਤਾਂ ਦੁਸਹਿਰੇ ਉੱਤੇ ਜਿਸ ਤਰ੍ਹਾਂ ਤੀਰ ਕਮਾਨ
੧੭੭