ਪੰਨਾ:ਸਿੱਖ ਤੇ ਸਿੱਖੀ.pdf/190

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਿਆ ਘੁਸੇੜਦਾ ਹੈ । ਇਉਂ ਅਣਜਾਣ ਜਾਂ ਕੱਟੜ, ਟੀਕਾਕਾਰ ਮੂਲ ਲਖਕ ਦੇ ਭਾਵ ਦਾ ਮੂੰਹ ਮੱਥਾ ਵਲੂੰਦਰ ਦੇਂਦਾ ਹੈ । ਟੀਕਾਕਾਰ ਦੀ ਵਡੀ ਸਿਫਤ ਏਹ ਹੈ ਕਿ ਓਹ ਈਮਾਨਦਾਰੀ ਨਾਲ । ਗ੍ਰੰਥ, ਕਰਤਾ ਦੇ ਭਾਵ ਨੂੰ ਦੱਸੇ । ਸੋ ਗਿਆਨੀ ਜੀ ਨੇ ਏਹ ਖੂਬੀ ਤੋੜ ਤਕ ਪੁਚਾ ਛੱਡੀ ਹੈ, ਮਹਾਂ ਕਵੀ ਗੋਸਾਈਂ ਤੁਲਸੀ ਦਾਸ ਜੀ ਸੀ ਰਾਮ ਚੰਦਰ ਮਹਾਰਾਜ ਦੇ ਪੱਕੇ ਭਗਤ ਸਨ ਤੇ ਓਹਨਾਂ ਨੂੰ ਪੂਰਨ ਬ੍ਰਹਮ ਕਹਿੰਦੇ ਸਨ । ਗਿਆਨੀ ਜੀ ਨੇ ਏਸੇ ਭਾਵ ਨੂੰ ਮੁਖ ਰਖ ਕੇ ਟੀਕਾ ਕੀਤਾ ਹੈ । ਪੜ੍ਹਿਆਂ ਨਿਸਚਾ ਹੋ ਜਾਂਦਾ ਹੈ ਪਈ ਤੁਲਸੀ ਦਾਸ ਜੀ ਨ ਆਪ ਹੀ ਅਰਥ ਕੀਤੇ ਹਨ। ਸਿਖਾਂ ਵਿਚ ਗੁਰੂ ਘਰ ਬਾਰੇ ਲਿਖਣ ਵਾਲੇ ਵਿਦਵਾਨ ਤਾਂ ਹੋਏ ਹਨ ਤੇ ਸੰਸਕ੍ਰਿਤ ਗ੍ਰੰਥਾਂ ਨੂੰ ਭਾਸ਼ਾ ਵਿਚ ਉਲਟਾਉਣ ਵਾਲੇ ਵੀ ਕੁਝ ਸੱਜਣ ਗਿਣਾਏ ਜਾ ਸਕਦੇ ਹਨ, ਪਰ ਸਿਖਾਂ ਵਿਚ ਗਿਆਨੀ ਸੰਤ ਸਿੰਘ ਜਿਹਾ ਵਿਦਵਾਨ ਮੁਸ਼ਕਲ ਹੀ ਲੱਭੇਗਾ, ਜਿਸ ਨੇ ਗ਼ੈਰ ਮਤ ਦੇ ਮਸ਼ਹੂਰ ਗ੍ਰੰਥ ਦੇ ਉਤੇ ਸੁਖਾਲੇ ਤੇ ਮਿਠੇ ਲਹਿਜੇ ਨਾਲ ਹਿੰਦੁਆਂ ਤੋਂ ਵਧ ਕੇ ਭਾਵ ਦਸੇ ਹੋਣ । ਗਿਆਨੀ ਜੀ ਨੇ ਤੁਲਸੀ ਰਾਮਾਇਨ ਉਤੇ ਕਲਮ ਚੁਕ ਕੇ ਸਿੱਖਾਂ ਦਾ ਵਿਦਿਆ ਪ੍ਰੇਮ ਹਿੰਦੂ ਭਾਈਆਂ ਦੇ ਦਿਲਾਂ ਉਤੇ ਉਕਰ ਦਿਤਾ ਹੈ । ਰਾਮਾਵਤਾਰ ਉਤੇ ਹੋਣ ਵਾਲਿਆਂ ਹਮਲਿਆਂ ਦੇ ਤੁਲਸੀ ਜੀ ਦੇ ਮਤ ਅਨੁਸਾਰ ਉਤਰ ਦਿਤੇ ਹਨ । ਭਾਵ ਪ੍ਰਕਾਸ਼ਨੀ ਗ੍ਰੰਥ ਹਿੰਦੂ ਸਮਾਜ ਉਤੇ ਸਿਖਾਂ ਦਾ ਉਪਕਾਰ ਹੈ । ਹਿੰਦੂ ਵੀਰ ਮੰਨਦੇ ਵੀ ਹਨ । ਵੈਰਾਗੀ ਵੀਰ ਰਾਮ ਜੀ ਦੇ ਕੱਟੜ ਉਪਾਸ਼ਕ ਹੋਂਦੇ ਹਨ । ਓਹਨਾਂ ਦਾ ਰਾਮਾਇਣ ਗ੍ਰੰਥ ਪੰਜਵਾਂ ਵੇਦ ਹੈ । ਜਦੋਂ ਕੋਈ ਧਾਰਮਿਕ-ਅੜਿੱਕਾ ਪੈ ਜਾਵੇ ਤਾਂ ਭਾਵ ਪ੍ਰਕਾਸ਼ਨੀ ਟੀਕੇ ਨੂੰ ਆਦਰ ਨਾਲ ਖੋਲ੍ਹ ਕੇ ਕਹਿੰਦੇ ਹਨ, 'ਪੰਜਾਬੀ ਬਾਵਾ ਐਸੇ ਕਹਿਤਾ ਹੈ।" ਗਿਆਨੀ ਜੀ ਦਾ ਟੀਕਾ ਝਗੜੇ ਨਿਬੇੜਨ ਲਈ ਸਾਲਸ ਹੋਂਦਾ ਹੈ । ਜਦ ਤਕ ਤੁਲਸੀ ਰਾਮਾਇਣ ਦਾ ਬੋਲ ਬਾਲਾ ਰਹੇਗਾ, ਤਦ ਤਕ ਗਿਆਨੀ ਜੀ ਵਿਦਵਾਨਾਂ ਨੂੰ ਯਾਦ ਰਹਿਣਗੇ। 'ਮਾਨਸ ਪੀਊਸ਼ ਨਾਂ

੧੯੧