ਪੰਨਾ:ਸਿੱਖ ਤੇ ਸਿੱਖੀ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਣਾ ਹੈ ਫੇਰ ਅਗਲਾ ਪੜਾ ਅੰਮ੍ਰਿਤ ਦਾ ਹੈ ।
ਗੁਰੂ ਸਾਹਿਬਾਨ ਵੇਲੇ ਮੁਸਲਿਮ ਵੀਰ ਵੀ ਉਪਦੇਸ਼ ਲੈਂਦੇ ਸਨ । ਪਾਤਸ਼ਾਹ ਜਹਾਂਗੀਰ ਏਹ ਗਲ ਮੰਨਦਾ ਹੈ। ਹੁਣ ਅਸੀਂ ਸਿਰਫ ਅੰਮ੍ਰਿਤ ਉੱਤੇ ਜ਼ੋਰ ਦੇ ਦੇ ਹਾਂ ਤੇ ਲੋਕ ਤ੍ਰਹਿਕਦੇ ਹਨ । ਮੁਸਲਮਾਨਾਂ ਵਿਚ ਪਹਿਲਾਂ ਗੁਰੂ ਨਾਨਕ ਦੇ ਅਸੂਲਾਂ ਦਾ ਪ੍ਰਚਾਰ ਕਰਨਾ ਪਵੇਗਾ। ਹਿੰਦੁ ਖੁਲ੍ਹ ਦਿਲੇ ਹੋਂਦੇ ਹਨ ਤਾਂ ਹਰ ਗਲ ਨੂੰ ਸੁਣਨਾ ਚਾਹੁੰਦੇ ਹਨ । ਮਿਸਾਲ ਵਜੋਂ ਮਹਾਂ ਕਵੀ ਟੈਗੋਰ, ਡਾਕਟਰ ਇਕਬਾਲ ਨਾਲੋਂ ਸ਼ਾਇਦ ਸ਼ਾਇਰਨਾ ਗੁਣ ਵਿਚ ਵਧ ਨਹੀਂ ਸਨ, ਪਰ ਓਹ ਖੁਲ੍ਹ ਦਿਲੇ ਵਧੇਰੇ ਸਨ । ਖੁਲ੍ਹ ਦਿਲਾ ਦਲੀਲ ਦੀ ਗਲ ਜਲਦੀ ਮੰਨ ਸਕਦਾ ਹੈ । ਸਾਨੂੰ ਵਕਤ, ਤੇ ਦੇਸ਼ ਦਾ ਖਿਆਲ ਰੱਖਦਿਆਂ ਹੋਇਆ ਆਪਣਾ ਪ੍ਰਚਾਰ ਕਰਣਾ ਪੈਣਾ ਹੈ । ਮਨ ਘੜਤ ਰਹਿ ਬਹਿਤਾਂ ਛਡਣੀਆਂ ਪੈਣੀਆਂ ਹਨ । ਏਸ ਤਰ੍ਹਾਂ ਹਿੰਦੂ ਤੇ ਮੁਸਲਮਾਨ ਕਦਰ ਕਰਨਗੇ । ਸਾਡਾ ਸਦਕਾ ਬਾਲਾ ਤੇ ਮਰਦਾਨਾ ਅਕੱਠੇ ਬਹਿਣੇ ਹਨ ਤੇ ਮਲਿਕ ਭਾਗੋ ਪਛਤਾਵਾ ਕਰ ਸਕਦਾ ਤੇ ਲਾਲੋਂ ਪ੍ਰਧਾਨ ਬਣ ਸਕਦਾ ਹੈ ।

੧੯੬