ਪੰਨਾ:ਸਿੱਖ ਤੇ ਸਿੱਖੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਮਾਗ਼ ਵਿਚ ਫਿਰਦਾ ਸੀ । ਰੁਤੀ ਕੁ ਸੋਚ ਕੇ, ਅਮਲ ਦੇ ਕਾਗਜ਼ ਉੱਤੇ
ਲਿਆ ਧਰਨਾ ਸੀ ਤੇ ਬਸ ।
ਅੰਤ ਓਹ ਵਿਸਾਖੀ ਦਾ ਦਿਹਾੜਾ ਵੀ ਦਰਿਆ ਨੇ ਦੇਖਿਆਂ, ਪੰਜ
ਪਿਆਰੇ ਨਿੱਤਰੇ ਵੇਖੇ । ਹਜ਼ੂਰ ਨੂੰ ਅੰਮ੍ਰਿਤ ਛਕਦਿਆਂ ਤੱਕਿਆ ਤੇ
ਸਤਲੁਜ ਦੇ ਭਾਵ ਨੂੰ ਕਵੀ ਨੇ ਇੰਜ ਬਿਆਨ ਕੀਤਾ-

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ॥


ਹਿੰਦੁਸਤਨ ਵਿਚ ਪਹਿਲੀ ਮਿਸਾਲ ਸੀ, ਸੇਵਕਾਂ ਤੋਂ ਗੁਰੂ ਨੇ
ਸਿਖਿਆ ਲਈ । ਇਹ ਰਸਮ ਤੱਕਣ ਦਾ ਮਾਨ ਸਾਡੇ ਸਤਲਜ ਨੂੰ
ਮਿਲਿਆ । ਦੁਨੀਆ ਸੁਧਰਦੀ ਦੇਖੀ, ਅਨਪੜ੍ਹ ਪੜਦੇ ਦੇਖੇ, ਕਾਇਰ
ਜੋਧੇ ਬਣਦੇ ਤੱਕੋ, ਜੋਧੇ ਹਾਥੀਆਂ ਨੂੰ ਪਛਾੜਦੇ ਦੇ ਡਿਠੇ । ਡਿੱਠਾ ਫਾਰਸੀ
ਦਾ ਕਵੀ ਗੁਰੂ ਸਾਹਿਬ ਉਤੋਂ ਜਿੰਦ ਘੁਮਾਉਂਦਾ, ਪ੍ਰੇਮ ਵਿਚ ਬਉਰਾ ਹੋਂਦਾ,
ਜਿਸ ਤਰ੍ਹਾਂ ਸ੍ਰੀ ਰਾਧਾ ਸ੍ਰੀ ਕ੍ਰਿਸ਼ਨ ਤੇ ਮੋਹਤ ਸੀ । ਤੱਕਿਆ ਉਸ ਕਵੀ
ਨੂੰ ਇਸ਼ਕ ਮਜਾਜ਼ੀ ਦਾ ਝਉਲਾ ਦੇ ਕੇ ਇਸ਼ਕ ਹਕੀਕੀ ਦੇ ਵਹਿਣ ਵਿਚ
ਗਰਕ ਹੋ ਦਾ, ਗਰਕ ਹੋ ਕੇ ਤਰਦਾ ਤੇ ਸੰਗਤਾਂ ਨੂੰ ਤਾਰਦਾ। ਸਾਡੇ ਸ਼ਹੁ
ਦੀ ਹਿੱਕ ਉਤੇ ਓਸ ਕਵੀ ਦਾ ਵੀ ਨਾਂ ਲਿਖਿਆ ਹੋਇਆ ਹੈ। ਪਾਣੀ
ਵਿਚ ਲਕੀਰ ਨਹੀਂ ਟਿਕਦੀ, ਪਰ ਪ੍ਰੇਮੀ ਦੀ ਪ੍ਰੇਮ-ਕਥਾ ਦਰਿਆ ਨਹੀਂ
ਭੁੱਲਦੇ। ਕੀ, ਝਨਾਂ ਸੋਹਣੀ ਦੀ ਘਟਨਾ ਭੁਲਾ ਸਕਦਾ ਹੈ ? ਜਮਨਾ
ਦਰਿਆ ਸ੍ਰੀ ਕ੍ਰਿਸ਼ਨ ਦੀਆਂ ਰਾਸਾਂ ਵਿਸਾਰ ਸਕਦਾ ਹੈ ? ਜਮਨਾ ਲਈ
ਨੰਦ ਲਾਲ ਜੀ ਸਭ ਤੋਂ ਵਡੇ ਸਨ। ਸਤਲੁਜ ਲਈ ਏਹਦੇ ਨੰਦ ਲਾਲ ਜੀ
ਵਡੋ ਹੈ ਦੇ ਛੋਟੇ । ਆਸ਼ਕ ਛੋਟਾ ਹੁੰਦਾ ਹੈ ਤੇ ਉਹਦਾ ਪਿਆਰਾ ਵੱਡਾ ।
ਜਮਨਾ ਦੇ ਨੰਦ ਲਾਲ ਜੀ ਦੇ ਪ੍ਰੇਮ ਫਲਸਫੇ ਨੂੰ ਵੈਬਨਵਾਂ ਨੇ ਖ਼ਬ ਸਮਝਿਆ।
ਸ੍ਰੀ ਵਲਭਾਚਾਰੀਆ ਤੇ ਅਸ਼ਟ ਸਖਾ ਨੇ ਅਮਿੱਟ ਸਾਹਿੱਤ ਪੈਦਾ ਕੀਤਾ,
ਪਰ ਸਤਲੁਜ ਦੇ ਨੰਦ ਲਾਲ ਜੀ ਦੀ ਪ੍ਰੀਤ-ਫਲੌਸਫੀ ਨੂੰ ਕਿਸੇ ਸਚਿਆ
ਨਹੀਂ, ਵਾਚਿਆ ਨਹੀਂ, ਲਿਖਿਆ ਨਹੀਂ ।
ਸਤਲੁਜ ਦੀ ਲਹਿਰ ਲਹਿਰ ਉਤੇ ਸਾਡਾ ਇਤਿਹਾਸ ਸੁਰਜ
ਦੀਆਂ ਕਿਰਨਾਂ ਵਾਂਗ ਚਮਕ ਰਿਹਾ ਹੈ । ਅਸੀਂ ਇਲਮ ਤੇ ਸੂਝ ਦੇ ਕੈਮਰੇ
੨੪