ਪੰਨਾ:ਸਿੱਖ ਤੇ ਸਿੱਖੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਤਾਂ ਸ਼ਰਣ ਪਏ ਸ਼ਤਰੂ ਦੀ ਜਾਨ, ਜਾਣ ਨਹੀਂ ਦੇਵੇਗਾ । ਪੋਰਸ ਵੀ
ਪੜ੍ਹਿਆ ਹੋਇਆ ਸੀ ਤੇ ਸਕੰਦਰ ਭੀ ਪੜ੍ਹਿਆ ਹੋਇਆ । ਦੋਹਾਂ ਦੀ ਗੱਲ
ਬਾਤ ਹੀ ਸਾਹਿਤ ਹੈ । ਅਸ਼ੋਕ ਸਾਹਿੱਤ ਰਸੀਆ ਸੀ, ਇਸੇ ਲਈ ਅਖੀਰ
ਸਾਹਿਤ ਕਾਰਗਰ ਹੋਇਆ ।
ਫੌਜੀ ਦੇ ਅਰਥ ਜਲਾਦ ਦੇ ਨਹੀਂ । ਜੇ ਫੌਜੀ ਵਿਚ
ਅਧਿਆਤਮਿ ਰੰਗਤ ਨ ਹੋਵੇ, ਤਾਂ ਉਹ ਦੁਨੀਆਂ ਦਾ ਰਖਵਾਲਾ ਨਹੀਂ ਹੋ
ਸਕਦਾ । ਜਰਨੈਲ ਸਾਹਿਬ ਬਹੁਤ ਜ਼ਿਆਦਾ ਆਸਤਕ ਹਨ। ਉਹ, ਕਈ
ਨ ਬਚਣ ਵਾਲੀਆਂ ਥਾਵਾਂ ਤੋਂ ਬਚੇ ਹਨ ਇਸ ਲਈ ਓਹਨਾਂ ਨੂੰ ਅਣਡਿੱਠੇ
ਹਥ ਉਤੇ ਪੂਰਾ ਯਕੀਨ ਹੈ,ਜਿਸਨੇ ਓਹਨਾਂ ਦੀ,ਕਈ ਵਾਰੀ ਰਖਿਆ ਕੀਤੀ।
ਆਪ ਵੀ ਸਾਹਿਤ ਰਸੀਏ ਹਨ, ਜਿਹੜੀ ਡਾਇਰੀ ਆਪ ਨੇ
ਲਿਖੀ ਹੈ, ਉਹ ਆਪ ਦੇ ਸਾਹਿਤ ਪ੍ਰੇਮੀ ਹੋਣ ਦਾ ਪੱਕਾ ਸਬੂਤ ਹੈ। ਉਸ
ਵਿਚ ਫਲਾਸਫ਼ੀ ਦੀ ਵੀ ਰੰਗਤ ਹੈ। ਕਿਉਂਕਿ ਉਸ ਵਿਚ ਓਹਨਾਂ ਦੀ
ਆਪਣੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਹੈ। ਇਹ ਫੁਰਨਾ ਇਸ ਲਈ
ਫੁਰਿਆ ਕਿ ਇਨਸਾਨ ਸੱਖਣਾ ਜਿਹਾ ਹੋ ਕੇ, ਆਪਣੀ ਜ਼ਿੰਦਗੀ ਕਿਵੇਂ
ਤੇ ਕਿਉਂ ਗੁਜ਼ਾਰਦਾ ਹੈ ?
ਅਖੀਰ ਵਿਚ ਆਪ ਦਾ ਇਹ ਵੀ ਭਾਵ ਸੀ ਕਿ ਪੜ੍ਹਿਆਂ ਫੌਜੀਆਂ
ਨੇ ਹੀ, ਚਰਚਲ ਨੂੰ ਗੱਦੀਓਂ ਉਲਟਾਇਆ। ਓਹਨਾਂ ਦੀ ਸਿਆਣਪ
ਕਰ ਕੇ ਹੀ ਲੇਬਰ ਸਰਕਾਰ ਆਈ, ਜਿਸ ਕਰਕੇ ਪੰਡਤ ਨਹਿਰੂ ਪਹਿਲੇ
ਵਜ਼ੀਰ ਬਣੇ ਹਨ ।
੩੧