ਪੰਨਾ:ਸਿੱਖ ਤੇ ਸਿੱਖੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਲ ਫਰੇਬ ਨਾਲ ਪੈਸਾ ਖਿਚਦਾ ਸੀ। ਪਹਿਲੇ ਪਾਤਸ਼ਾਹ, ਹੱਕ ਦੀ ਕਮਾਈ
ਨੂੰ ਦੁੱਧ ਸਮਝਦੇ ਸਨ, ਸ੍ਰੀ ਕ੍ਰਿਸ਼ਨ ਜੀ ਨੇ ਬਿਦਰ ਦੇ ਘਰ ਅਲੂਣਾ ਸਾਗ
ਖਾ ਕੇ ਭਗਤ-ਪਿਆਰ ਦਿਖਾਇਆ । ਗੁਰਦੇਵ ਨੇ ਭਾਈ ਲਾਲੋ ਦੇ ਘਰ
ਕੋਧਰੇ ਦਾ ਪ੍ਰਸ਼ਾਦਾ ਛਕ ਕੇ, ਸਿਆਸਤ ਦਾ ਰੰਤਾ ਦੱਸਿਆ । ਏਸੇ
ਸਿਆਸਤ ਨੇ ਆਮ ਖਲਕਤ ਦਾ ਝੁਕਾ ਆਪ ਵਲ ਜਲਦੀ ਕਰ ਦਿੱਤਾ ।
ਗ੍ਰੀਬੀ ਮਹਾਂ ਪਾਪ ਹੈ, ਗ੍ਰੰਥ ਨਾਲ ਪ੍ਰੀਤ ਕਰਨੀ, ਮਹਾਂ ਪੁਰਸ਼ ਦੇ ਹੀ
ਹਿੱਸੇ ਆਉਂਦੀ ਹੈ । ਏਧਰ ਇਸ ਪ੍ਰੀਤ ਵਿਚ ਇਕ ਸਿਆਸਤ ਸੀ। ਓਹੋ
ਸਿਆਸਤ ਕਾਰਲ ਮਾਰਕਸ ਨੇ ਕਈ ਸਦੀਆਂ ਪਿੱਛੋਂ ਚਲਾਈ ਜਾਂ
ਇੰਜ ਕਹੋ ਪਈ ਏਸ ਸਿਆਸਤ ਦੀ ਢੁਕਵੀਂ ਟੀਕਾ ਟਿਪਣੀ ਮਾਰਕਸ ਨੇ
ਬੜੇ ਧਿਆਨ ਨਾਲ ਕੀਤੀ । ਸਾਡੇ ਇਤਿਹਾਸ ਵਿਚ, ਸਤਿਗੁਰਾਂ ਦੇ ਲੰਗਰ
ਲਾਉਣ ਦਾ ਬੜਾ ਜ਼ੋਰ ਹੈ । ਲੰਗਰ ਭੁੱਖ ਨੂੰ ਦੂਰ ਕਰਨ ਦਾ ਪਹਿਲਾ
ਉਪਰਾਲਾ ਸੀ। ਦੇਸ਼ ਵਿਚੋਂ ਭੁੱਖ ਦੂਰ ਕਰਨੀ, ਸਿਆਸਤ ਹੈ । ਲੰਗਰ
ਕਰ ਕੇ ਪੰਗਤਾਂ ਲਗਦੀਆਂ ਸਨ।ਪੰਗਤਾਂ ਕਰ ਕੇ ਉੱਚੇ ਨੀਵੇਂ ਦਾ ਖਿਆਲ
ਜਾਂਦਾ ਰਹਿੰਦਾ ਸੀ ਤੇ ਆਪਸ ਵਿਚ ਪ੍ਰੇਮ ਪਿਆਰ ਵਧਦਾ ਸੀ, ਇਕ ਦੂਜੇ
ਲਈ ਹਿਤ ਜਾਗਦਾ ਸੀ,ਇਕ ਦੂਜੇ ਦੇ ਦੁਖੜੇ ਦੂਰ ਕਰਨ ਦੀ ਚਿੱਤ ਵਿਚ
ਉਮੰਗ ਹੋਈ ਸੀ। ਇਹ ਸਾਰਾ ਸਿਹਰਾ ਲੰਗਰ ਦੇ ਸਿਰ ਹੀ ਸੀ।
ਲੋਕੀ, ਹਾਕਮਾਂ ਦੀਆਂ ਵਧੀਕੀਆਂ ਤੋਂ ਜਿੱਚ ਹੋਏ ਹੋਏ ਸਨ ।
ਸੰਗਤਾਂ ਨੇ ਸਤਿਗੁਰਾਂ ਦਾ ਵਰਤਾਰਾ ਦੇਖਿਆ । ਉਪਦੇਸ਼ ਤੋਂ ਬਿਨਾਂ, ਨਿਜ
ਦੇ ਅਮੁੱਕ-ਝਗੜੇ ਵੀ ਨਿਬੜ ਜਾਂਦੇ ਸਨ । ਸਤਿਗੁਰ, ਵੈਰ-ਵਿਰੋਧ, ਈਰਖਾ
ਤੇ ਲੈਣ ਦੇਣ ਦੇ ਮਕੱਦਮੇ ਘੜੀਆਂ ਪਲਾਂ ਵਿਚ ਨਜਿਠ ਦੇਂਦੇ ਸਨ । ਏਸੇ
ਲਈ ਸੰਗਤਾਂ ਸਤਿਗੁਰਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਈਆਂ ।
ਸੱਚਾ ਪਾਤਸ਼ਾਹ ਕਹਿਣ ਨਾਲ ਓਹ ਹਾਂਕਮ ਨਿੰਦੇ ਗਏ, ਜੋ ਤਲਵਾਰ ਦੇ
ਜ਼ੋਰ ਨਾਲ ਆਪਣੇ ਫੈਸਲੇ ਮੰਨਵਾਉਂਦੇ ਸਨ । ਇਉਂ ਸਾਡੇ ਵਿਚ ਪੱਕੀ
ਤਰ੍ਹਾਂ ਪੰਚਾਇਤੀ ਰਾਜ ਆਇਆ। ਗੁਰਦੇਵ ਪੰਚ ਹੋਂਦੇ ਸਨ । ਇਹ ਪੰਚ
ਸਰਕਾਰ ਤੋਂ ਡਰਦੇ ਨਹੀਂ ਸਨ, ਨਾ ਹੀ ਵੇਲੇ ਦੇ ਬਾਦਸ਼ਾਹ ਤੋਂ ਕੋਈ
ਮਾਨ ਮਰਤਬੇ ਦੀ ਚਾਹ ਰਖਦੇ ਸਨ।ਏਸ ਰਾਜ ਤੋਂ ਸ਼ਹਿਨਸ਼ਾਹ ਜਹਾਂਗੀਰ
੩੩