ਪੰਨਾ:ਸਿੱਖ ਤੇ ਸਿੱਖੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਕਰਮ ਯੋਗੀ ਹਨ


ਕਰਮ ਯੋਗ ਕੰਮ ਕਰਨ ਦਾ ਨਾਂ ਹੈ । ਉੱਦਮ ਹਿੰਮਤ ਦਾ ਤੱਤ ਹੈ,
ਜੀਵਨ ਦਾ ਆਸਰਾ ਹੈ । ਏਹਦੇ ਵਿਚ ਅਗਾਂਹ ਵਧਾਊ ਤਾਕਤ ਹੈ, ਨਵਾਂ
ਰੰਗ ਅਪਣਾਉਣ ਦੀ ਸੱਤਿਆ ਹੈ । ਕਰਮ ਯੋਗ, ਰਾਜ ਨੂੰ ਉਲਟ ਪੁਲਟ
ਕਰਨ ਨੂੰ ਹੀ, ਨਹੀਂ ਕਹਿੰਦੇ, ਦੂਜਿਆਂ ਲਫਜ਼ਾਂ ਵਿਚ ਕਰਮ ਯੋਗ ਹੱਥਾਂ
ਪੈਰਾਂ ਨਾਲ ਹੀ ਸੰਬੰਧ ਨਹੀਂ ਰਖਦਾ, ਏਹਦਾ ਰਿਸ਼ਤਾ ਦਿਮਾਗ਼ ਨਾਲ ਵੀ
ਹੈ । ਸ਼ੰਕਰਾਚਾਰੀਆ ਨੂੰ ਦਿਮਾਗੀ ਕਰਮ ਯੋਗੀ ਕਹਿ ਸਕਦੇ ਹਾਂ ।
ਓਹਨੇ ਦਿਮਾਗ਼ ਲੜਾਇਆ, ਲੋਕਾਂ ਨੂੰ ਆਪਣੇ ਵਲ ਖਿੱਚਿਆ ਤੇ
ਬੋਧਾਂ ਨੂੰ ਉਲਟਾਇਆ । ਕਈ ਦਿਮਾਗ਼, ਤਸੱਵਰ ਵਿਚ ਰਹਿਣਾ
ਚਾਹੁੰਦੇ ਹਨ, ਜਾਂ ਖ਼ਿਆਲੀ ਮਹਿਲਾਂ ਵਿਚ ਹੀ ਵਸਣਾ ਲੋੜਦੇ ਹਨ,
ਦੁਨੀਆਂ ਨੂੰ ਗੁੰਝਲਾਂ ਵਿਚ ਪਾ ਦੇਂਦੇ ਹਨ । ਓਹ ਕਰਮ ਯੋਗੀ ਕੀ ਹੋਏ ?
ਸਾਹ ਲੈਣੀਆਂ ਲੋਥਾਂ ਸਮਝੋ ।
ਸਿੱਖਾਂ ਦਾ ਫਲਸਫ਼ਾ ਹੀ ਕਰਮ ਯੋਗ ਹੈ । ਏਹ ਦਿਮਾਗ ਤੋਂ
ਜ਼ਰਾ ਸਝ ਲੈਕੇ, ਬਸ ਓਸ ਉੱਤੇ ਤਨ, ਮਨ ਤੇ ਧਨ ਕਰਕੇ ਲਗ ਜਾਂਦੇ
ਹਨ । ਏਹਨਾਂ ਦੇ ਕਰਮ ਯੋਗ ਦੇ ਦੋ ਟੀਚੇ ਹਨ । ਪਹਿਲਾਂ ਆਪਣੇ ਆਪ
ਨੂੰ ਸੁਧਾਰਨਾ ਤੇ ਦੂਜਾ ਸਰਬੱਤ ਦਾ ਭਲਾ ਕਰਨਾ । ਗੁਰੂ ਸਾਹਿਬਾਨ ਵੇਲੇ
ਸਿੱਖਾਂ ਦਾ ਚਾਲ ਚਲਣ ਉੱਚਾ ਹੋ ਚੁਕਾ ਸੀ, ਪਿੱਛੋਂ ਵੀ ਖ਼ਾਸ ਡਿੱਗਾ
ਨਹੀਂ । ਅਬਦਾਲੀ ਦੇ ਨਾਲ ਓਹ ਦਾ ਇਤਿਹਾਸਕਾਰ ਕਾਜ਼ੀ ਨੂਰ
ਮੁਹੰਮਦ ਵੀ ਸੀ। ਸਿੱਖਾਂ ਦਾ ,ਵੈਰੀ ਹੋਂਦਾ ਹੋਇਆ ਵੀ, ਏਹਨਾਂ ਦੇ ਚਾਲ
ਚਲਣ ਨੂੰ ਖੁਲ੍ਹੇ ਦਿਲ ਨਾਲ ਸਲਾਹ ਗਿਆ।
ਦੂਜੀ ਗੱਲ, ਸਰਬੱਤ ਦਾ ਭਲਾ । ਪਹਿਲੀ ਪਾਤਸ਼ਾਹੀ ਨੇ ਸਮੇਂ
੩੫