ਪੰਨਾ:ਸਿੱਖ ਤੇ ਸਿੱਖੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਬਰਾਂ ਵਾਂਗ ਆਏ, ਏਹ ਚੀਰਦਾ ਅਗਾਂਹ ਵਧਿਆ। ਰਣਜੀਤ ਸਿੰਘ
ਵੇਲੇ ਦਰਿਆ ਬਣ ਗਿਆ। ਸਾਡਾ ਕਰਮ ਯੋਗ ਰਣਜੀਤ ਸਿੰਘ ਤੋੜੀ
ਸਾਫ ਰਿਹਾ । ਪਿਛੋਂ ਸਭਾ ਡਿੱਗੇ, ਸਮਝ ਸਿਆਲ ਦੀ ਰੁੱਤ ਆਈ,
ਏਹ ਸੁੱਕ ਗਿਆ ।ਏਹ ਦੋ ਧਾਰਾਂ ਮੁੜ ਚਲੀਆਂ, ਇਕ ਤਾਂ ਸ਼ਾਮ ਸਿੰਘ
ਅਟਾਰੀਏ ਦੀ ਸ਼ਹਾਦਤ ਸੀ ਤੇ ਦੂਜੀ ਚੇਲੀਆਂ ਵਾਲੇ ਦੀ ਜਿਤ । ਮਗਰੋਂ
ਅਸੀਂ ਕਰਮ ਯੋਗੀ ਨ ਰਹੇ। ਆਪਣਿਆਂ ਪੈਰਾਂ ਤੋਂ ਥਿੜਕ ਚੁੱਕੇ ਸਾਂ ਤੇ
ਹੁਣ ਅਸਾਂ ਸਰਬੱਤ ਦਾ ਭਲਾ ਕੀ ਕਰਨਾ ਸੀ ?
ਸਵਾਮੀ ਦਇਆ ਨੰਦ ਦਾ ਜ਼ੋਰ ਹੋਇਆ । ਅਸੀਂ ਵੀ ਜਾਗੇ,
ਪਰ ਆਪਣੇ ਲਈ, ਵੱਡੇ ਟੀਚਿਓਂ ਖੁੰਝ ਚੁੱਕੇ ਸਾਂ । ਅਕਾਲੀ ਲਹਿਰ
ਵੇਲੇ ਸਾਡਾ ਟੀਚਾ ਕੁਝ ਖੁਲ੍ਹਾ ਹੋਇਆ; ਕਿਉਂਕਿ ਅਸੀਂ ਕਰਮ ਯੋਗੀ
ਹਾਂ, ਸਾਡੀ ਬਿਰਤੀ ਨਵੇਂ ਖਿਆਲ ਵਲ ਝੁਕਦੀ ਗਈ। ਏਸੇ ਕਰਕੇ
ਸਾਡੇ ਵਿਚ ਕਮਿਉਨਿਸਟਾਂ ਦਾ ਪਰਚਾਰ ਸਭ ਨਾਲੋਂ ਵਧੇਰੇ ਸੀ,ਪਰ ਜਿਸ
ਵੇਲੇ ਉਹ ਪਿਛਾਂਹ ਖਿੱਚੂ ਧੜੇ ਨਾਲ ਮਿਲਦੇ ਤੱਕੇ, ਤਾਂ ਅਸਾਂ ਅਸੈਂਬਲੀ
ਦੀ ਇਕ ਸੀਟ ਵੀ ਓਹਨਾਂ ਦੇ ਪੱਲੇ ਨ ਪਾਈ;ਭਾਵੇਂ ਹੋਰ ਸੂਬਿਆਂ ਵਿਚ,
ਓਹਨਾਂ ਦਾ ਨਾਮ ਮਾਤ੍ਰ ਦਾਲ-ਦਲੀਆ ਹੋ ਹੀ ਗਿਆ।
ਕੁਝ ਸਾਲਾਂ ਤੋਂ, ਕੁਝ ਅਕਾਲੀ ਸਿੰਘ ਢਿੱਲੇ ਹੋ ਗਏ ਸਨ ।
ਕਰਮ ਯੋਗੀ ਸਿੱਖਾਂ, ਬਰਖਿਲਾਫ ਅਵਾਜ਼ ਉਠਾਈ । ਅਖੀਰ ਸਾਰੇ
ਸਿੱਖ ਕਰਮ ਯੋਗੀ ਹੀ ਹਨ। ਕਰਮ ਯਗੀ ਹਰ ਵਕਤ ਜ਼ੁਲਮ ਵਿਰੁਧ
ਹੁੰਦਾ ਹੈ, ਜ਼ੁਲਮ ਵਿਚ ਜ਼ਾਲਮ ਦੀ ਮਨ ਮਰਜ਼ੀ ਹੋਂਦੀ ਹੈ। ਮਨ ਮਰਜ਼ੀ
ਜਾਂ ਖਦ ਗਰਜ਼ੀ ਲੋਕ-ਭਲਾਈ ਜਾਂ ਸਰਬੱਤ ਦਾ ਭਲਾ ਨਹੀਂ ਕਰ
ਸਕਦੀ । ਸਿੱਖ ਇਸੇ ਕਰ ਕੇ ਪਾਕਸਤਾਨ ਦੇ ਖਿਲਾਫ ਹਨ। ਕਿਉਂਕਿ
ਉਸ ਵਿਚ ਇਕ ਧੜੇ ਨੇ ਮਨ ਮਰਜ਼ੀ ਕਰਨੀ ਹੈ।
ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਕਰਮ ਯੋਗ ਨਵਾਂ ਟੰਗ ਲੈਂਦਾ
ਹੈ ਜਾਂ ਨਵੀਆਂ ਨਵੀਆਂ ਕਾਢਾਂ ਕੱਢਦਾ ਹੈ । ਸਿੱਖਾਂ ਨੇ ਕਿਸ ਕਿਸ ਉੱਤੇ
ਨਵਾਂ ਰੰਗ ਚਾੜ੍ਹਿਆ ਹੈ, ਦੋ ਚਾਰ ਗੱਲਾਂ ਬਾਬਤ ਹੀ ਸਰਸਰੀ ਲਿਖਿਆ
ਜਾਏਗਾ । ਸਿੱਖਾਂ ਸ਼ਾਂਤੀ ਅਪਣਾਈ ਤਾਂ ' ਹੱਦ ਦਰਜੇ ਦੀ ਦਿਖਾਈ ।
੩੭