ਪੰਨਾ:ਸਿੱਖ ਤੇ ਸਿੱਖੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਬਲਦੀਆਂ ਦੇਗਾਂ ਵਿਚ ਸੀ ਨ ਕੀਤੀ, ਤੱਤੀਆਂ ਤਵੀਆਂ ਸੀਤਲ
ਜਾਪੀਆਂ । ਖੱਲਾਂ ਲੁਹਾਉਣ ਵੇਲੇ ਕੁਸਕੇ ਨ, ਸਿਰੀ ਆਰੇ ਧਰਵਾਉਣ
ਵਲੇ ਹਿੱਲੇ ਨ। ਹਿੰਦ ਦੇ ਇਤਹਾਸ ਵਿਚ, ਸ਼ਾਂਤੀ ਦੀਆਂ ਅਨਹੋਣੀਆਂ
ਮਿਸਾਲਾਂ ਕਾਇਮ ਕਰ ਦਿਖਾਈਆਂ । ਜੰਗ ਜੁੱਧ ਕੀਤੇ, ਤਾਂ ਪੁਰਾਣਾ
ਚਤਰੰਗਣੀ ਦਲ ਦਾ ਤ੍ਰੀਕਾ ਛੱਡ ਦਿੱਤਾ । ਕਮਾਨ ਵਾਂਗ ਫ਼ੌਜਾਂ
ਖਲਿਹਾਰਨੀਆਂ ਸ਼ੁਰੂ ਕੀਤੀਆਂ। ਜਦੋਂ ਵਧਦੇ ਸਨ, ਸੱਜੇ ਖੱਬੇ ਪਾਸੇ
ਅਗਾਂਹ ਹੁੰਦੇ ਜਾਂਦੇ ਸਨ, ਦੁਸ਼ਮਨ ਘੇਰੇ ਵਿਚ ਆ ਜਾਂਦਾ ਸੀ । ਇੰਜ
ਪੱਠੀ ਕਮਾਨ ਦੀ ਸ਼ਕਲ ਹੋ ਜਾਂਦੀ ਸੀ । ਜਦੋਂ ਧਕੀਣੇ ਸ਼ੁਰੂ ਹੋ ਦੇ ਸਨ,
ਤਾਂ ਵਿਚਲਾ ਹਿੱਸਾ ਅਗਾਂਹ ਲੜਦਾ ਤੇ ਸੱਜਾ ਖੱਬਾ ਪਾਸਾ , ਅੰਦਰ
ਸੁੰਗੜਦਾ ਆਉਂਦਾ, ਜਿਸ ਤਰ੍ਹਾਂ ਕਮਾਨ ਕੰਨਾਂ ਤਕ ਖਿੱਚ ਕੇ ਸਕਲ
ਬਣਦੀ ਹੈ; ਏਸ ਤਰ੍ਹਾਂ ਹੋ ਜਾਂਦੀ ਸੀ। ਵਿਚਕਾਹੇ ਸਾਮਾਨ ਵਗੈਰਾ ਹੋਦਾ
ਸੀ । ਸਭਰਾਵਾਂ ਵੇਲੇ ਸਿੰਘ ਈਕੁਣ ਹੀ ਪਿੱਛੇ ਹਟੇ ਸਨ । ਸਰਦਾਰ
ਸ਼ਾਮ ਸਿੰਘ ਨੇ ਹੁਕਮ ਦਿੱਤਾ ਸੀ, 'ਖਾਲਸਾ ਜੀ ਕਮਾਨ ਗੋਸ਼ੇ ਹੋ ਜਾਓ ।'
ਸਿੱਖ ਰਾਜ ਦੇ ਪਿਆਰੇ ਕਵੀ ਸ਼ਾਹ ਮੁਹੰਮਦ ਨੇ ਵੀ ਕੰਮਾਨ ਗੋਸ਼ੇ ਦਾ
ਇਸ਼ਾਰਾ ਕੀਤਾ ਹੈ । ਖੰਡਾ , ਹਥਿਆਰ ਸਿੱਖਾਂ ਨੇ ਬਣਾਇਆ ਸੀ।
ਸਿੱਖਾਂ, ਮੋਹਰਾ-ਕਸ਼ੀ ਵਿਚ ਨਵੀਂ ਰੰਗਤ ਪੈਦਾ ਕੀਤੀ। ਫੁਲ
ਬੂਟੇ ਮੁਸਲਿਮ ਭਾਈਆਂ ਤੋਂ ਕਾਫ਼ੀ ਮਹੀਨ ਬਣਾਏ । ਨਮੂਨੇ ਲਈ
ਹਰਿ ਮੰਦਰ ਸਾਹਿਬ ਅੰਮ੍ਰਿਤਸਰ ਦੀ ਮੋਹਰਾ ਕਸ਼ੀ ਤੱਕੋ। ਫਲ ਬੂਟਿਆਂ
ਤੋਂ ਛੁੱਟ ਮੁਸੱਵਰਾਂ ਵਿਚ, ਮੁਗਲਈ ਤੇ ਕਾਂਗੜਾ ਕਲਮ ਨਾਲ ਵਖਰੀ
ਰੰਗਤ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਕਈ ਸੰਗੀਤਾਂ ਨਾਲੋਂ ਰਾਗ
ਜ਼ਿਆਦਾ ਹਨ । ਸਰੰਦਾ ਸਾਜ਼ ਸਿੱਖਾਂ ਨੇ ਬੁਣ ਇਆ । ਛੀਬੇ, ਨਾਈ
ਚਮਿਆਰ ਦੀ ਕਵਿਤਾ ਨੂੰ, ਗੁਰੂ ਸਾਹਿਬਾਨ ਦੀ ਬਾਣੀ ਨਾਲ ਰਖਣਾ,
ਹੱਦੋਂ ਵਧ ਅਗਾਂਹ ਵਧੂ ਬਿਰਤੀ ਦਾ ਚਮਤਕਾਰਾ ਹੈ ।
ਪਹਿਲਾਂ ਦੱਸਿਆ ਗਿਆ ਹੈ ,ਪਈ ਇਕ ਗੱਲ ਪਹਿਲਾਂ ਸੋਚ ਕੇ,
ਫੇਰ ਤੁਰ ਪੈਂਦੇ ਹਨ। ਤਸੱਵਰੀ ਜਾਲ, ਵਿਚ ਨਹੀਂ ਫਸਦੇ । ਅਮਲੀ
ਗੱਲ ਉੱਤੇ ਰੀਝ ਪੈਂਦੇ ਹਨ। ਇਸ ਕਰਕੇ ਇਹਨਾਂ ਦੇ ਇਤਿਹਾਸ
੩੮