ਪੰਨਾ:ਸਿੱਖ ਤੇ ਸਿੱਖੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਬਾਰ ਸਾਹਿਬ ਦੇ ਹੁਨਰਾਂ ਬਾਰੇ


ਉਂਜ ਤਾਂ ਮੁਸੱਵਰੀ ਔਰੰਗਜ਼ੇਬ ਵੇਲੇ ਹੀ ਰਹਿ ਗਈ ਸੀ, ਪਰ
ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਤਾਂ ਮੁਗ਼ਲ, ਕਾਂਗੜਾ ਤੇ ਰਾਜਪੁਤਾਨਾ ਸਕੂਲ,
ਉੱਕਾ ਹੀ ਬੰਦ ਹੋ ਗਏ । ਹਾਂ, ਸਿੱਖ ਸਕੂਲ ਖੁਲ੍ਹ ਗਿਆ । ਹਰਿਮੰਦਰ
ਦੀ ਛਤਰ ਛਾਇਆ ਹੇਠ ਹੁਨਰ ਖੇਡਣ ਮਲਣ ਲਗਾ । ਏਸ ਮੰਦਰ ਵਿਚ
ਹਿੰਦੂ, ਬੁਧ ਤੇ ਜੈਨ ਧਰਮ ਵਾਂਗ, ਹੁਨਰ ਨੇ ਧਾਰਮਿਕ ਕਥਾਂ ਨ ਸੁਣੀਆਂ ।
ਏਸੇ ਕਰਕੇ ਏਥੇ ਹੁਨਰ ਨੇ ਕੁਝ ਵਰ੍ਹਿਆਂ ਵਿਚ ਹੀ ਅਮਿੱਟਵਾਂ
ਰੰਗ ਛਡਿਆ ।
ਅਸ਼ਕੇ ਪੰਜਾਬ ਤੇ ਸਿੱਖਾਂ ਦੇ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ
ਕੋਮਲ ਹੁਨਰਾਂ ਦੀ ਸੁਰਤ ਹੀ ਨਹੀਂ ਲਈ। ਪੁਰਾਣੇ ਹੁਨਰਾਂ ਤੋਂ, ਨਵੀਂ
ਪ੍ਰੇਰਨਾ ਲੈਣ ਦਾ ਉਪਰਾਲਾ ਹੀ ਨਹੀਂ ਕੀਤਾ। ਸਾਡਿਆਂ ਗਾਈਡਾਂ ਨੂੰ
ਸੁਰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਕੰਮ ਬਣਿਆ ਹੋਇਆ ਹੈ ਤੇ ਕਿਸ
ਤਰ੍ਹਾਂ ਯਾਤਰੂ ਨੂੰ ਦਿਖਾ ਕੇ, ਏਸ ਦੀ ਚੌਣੀ ਸ਼ਾਨ ਚਮਕਾਉਣੀ ਹੈ।
ਸਾਡਿਆਂ ਕਾਰੀਗਰਾਂ ਨੂੰ ਰੰਗ ਬਣਾਉਣ ਦੇ ਤਰੀਕੇ ਭੁੱਲ ਰਹੇ ਹਨ ।
ਮੁਰੰਮਤ ਲਈ ਹਰ ਪਾਸਿਓਂ ਅਨਗਹਿਲੀ ਵਰਤੀਣ ਲੱਗ ਪਈ ਹੈ।
ਸਾਨੂੰ ਏਹ ਚੱਜ ਹੀ ਨਹੀਂ ਰਿਹਾ ਪਈ ਕਿਸ ਤਰ੍ਹਾਂ ਦੀ ਮੁਰੰਮਤ, ਪਹਿਲੀ
ਕਾਰੀਗਰੀ ਜਿਹੀ ਤੇ ਸਸਤੀ ਰਹਿ ਸਕਦੀ ਹੈ । ਅਸਾਡਾ ਹਾਲ ਤਾਂ ‘ਤਾਲੋਂ
ਘੁੱਥੀ ਡੁਮਣੀ ਗਾਵੇ ਆਲ ਪਤਾਲ’ ਵਾਲਾ ਹੈ। ਏਧਰ ਕਿਸੇ ਨੇ ਕਲਮ
ਨਹੀਂ ਚਲਾਈ। ਜੀਅ ਵਿਚ ਆਈ, ਮੇਰੇ ਘਰਾਣੇ ਨੂੰ ਹੀ ਸੇਵਾ ਕਰਾਉਣ
ਦਾ ਹੁਕਮ ਹੋਇਆ ਸੀ ਤੇ ਮੈਂ ਕਾਰੀਗਰਾਂ ਨਾਲ ਬਹਿ ਉਠ ਕੇ, ਕੁਝ
ਸੁਣਿਆ ਲਿਖਿਆ ਹੋਇਆ ਹੈ, ਚਾਰ ਅਖਰ ਲਿਖ ਕੇ, ਇਕ ਨਵਾਂ ਪੰਧ
੪੫