ਪੰਨਾ:ਸਿੱਖ ਤੇ ਸਿੱਖੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖ ਛਪ ਚੁਕਾ ਹੈ । ਏਥੇ ਕੁਝ ਬਣਤ ਢੰਗ ਤੇ ਰੰਗਾਂ ਬਾਰੇ ਕਹਿਣਾ ਹੈ ।
ਮੋਹਰਾਂ ਕਸ਼ੀ, ਗਿੱਲੇ ਪਲੱਸਤਰ ਉਤੇ ਮਿਲੇ ਰੰਗ, ਇੱਕ ਜਾਨ ਕਰਨ ਦਾ
ਨਾਂ ਹੈ । ਪਹਿਲਾਂ ਦਿਹਾੜੀ ਡੇਢ ਦਿਹਾੜੀ ਇੱਕ ਮੁਰੱਬਾ ਫਟ ਭਰ ਥਾਂ ਤਰ
ਕਰਦੇ ਸਨ । ਦਰਬਾਰ ਸਾਹਿਬ ਦੀਆਂ ਇੱਟਾਂ ਬਹੁਤ ਪੱਕੀਆਂ ਹਣ ਕਰਕੇ
ਪਾਣੀ ਚਿਰਾਕਾ ਖਿੱਚਦੀਆਂ ਹਨ । ਥਾਂ ਤਰ ਕਰਕੇ ਪਲੱਸਤਰ ਕਰਦੇ
(ਜੋ ਪਰਾ ਕਹਾਉਂਦਾ ਹੈ) । ਓਸੇ ਉਤੇ ਰੰਗ ਕਰਦੇ ਤੇ ਨਹਿਲੇ* ਨਾਲ
ਠੱਪੀ ਜਾਂਦੇ । ਜੇ ਇੱਟਾਂ ਨਾਲ ਨਾਲ ਤਰ ਨਾ ਹੋ ਦੀਆਂ, ਚੂਨਾ ਲਹਿ ਜਾਣ
ਦਾ ਡਰ ਹੁੰਦਾ । ਜੇ ਤਰ ਹੁੰਦੀਆਂ, ਤਾਂ ਪੋਰਾ ਸਕਣ ਦਾ ਭੇ ਰਹਿੰਦਾ ।
ਏਸ ਕਰਕੇ ਕਈ ਵੇਰ ਕਾਰੀਗਰ ਰੋਟੀ ਖਾ ਕੇ ਆਉਂਦੇ ਜਾਂ ਹੱਥਲਾ ਕੰਮ
ਸਿਰੇ ਚਾੜ੍ਹ ਕੇ ਪ੍ਰਸ਼ਾਦ ਖਾਂਦੇ ਸਨ । ਇਹ ਅਨੋਖੀ ਹਨਰੀ ਤਪੱਸਿਆ ਹੈ ।
ਮੋਹਰਾ ਕਸ਼ੀ ਦੇ, ਜਿਹੜੇ ਰੰਗ ਸਨ, ਉਹ ਵਲੈਤੋਂ ਟੀਊਬਾਂ ਵਿਚ ਭਰੀ ਕੇ
ਨਹੀਂ ਸਨ ਆਉਂਦੇ । ਹੇਠ ਲਿਖਿਆਂ ਤਰੀਕਿਆਂ ਨਾਲ ਬਣਾਏ
ਜਾਂਦੇ ਸਨ।
(੧) ਦੇਸੀ ਮਿੱਟੀ ਹਰਮਚੀ । ਏਸ ਦਾ ਰੰਗ ਲਾਲ ਹੋਂਦਾ ਹੈ ।
ਪਹਾੜਾਂ ਤੋਂ ਆਉਂਦੀ ਹੈ ਤੇ ਪਸਾਰੀਆਂ ਤੋਂ ਆਮ ਮਿਲਦੀ ਹੈ । ਸਿਲ
ਉਤੇ ਰਖ, ਪਾਣੀ ਪਾ ਪਾ, ਰੱਬ ਦਾ ਨਾਂ ਲੈ, ਵੱਟੇ ਨਾਲ ਰਗੜੀ ਜਾਂਦੇ ।
ਜਿੰਨੀ ਮਹੀਨ ਹੋਂਦੀ, ਓਨਾ ਹੀ ਰੰਗ ਲਾਲ ਨਿਕਲਦਾ ਸੀ। ਠੂਠੀ ਵਿਚ
ਪਾ ਕੇ ਵਰਤਦੇ ਸਨ।
(੨) ਕਾਲਾ ਰੰਗ, ਨਰੇਲ ਦੀ ਠੂਠੀ ਸਾੜ ਕੇ ਪਾਣੀ ਪਾ ਪਾ,
ਵੱਟੇ ਨਾਲ ਮਹੀਨ ਕਰਦੇ,ਜਿੰਨੀ ਬ੍ਰੀਕ ਹੋਂਦੀ,ਓਨਾ ਸ਼ਾਹ ਰੰਗ ਨਿਕਲਦਾ।
(੩) ਸਬਜ਼ ਰੰਗ ਇਕ ਕਿਸਮ ਦਾ ਹਰਾ ਪੱਥਰ, ਜਿਸ ਨੂੰ ਸੰਗਿ
ਸਬਜ਼ ਕਹਿੰਦੇ ਹਨ । ਏਹਦੇ ਛੋਟੇ ਛੋਟੇ ਟੋਟੇ ਪਸਾਰੀਆਂ ਤੋਂ ਆਮ ਮਿਲਦੇ
ਹਨ। ਪਾਣੀ ਪਾ ਪਾ, ਦਬੱਲ ਕੇ ਪੀਂਹਦੇ ਸਨ ।



*ਟੀਪ ਕਰਨ ਵਾਲੇ ਮਝੌਲੇ (ਨਿੱਕੀ ਕਾਂਡੀ) ਜਿੱਡਾ, ਮੂੰਹ
ਭਾਰਾ ਹੋਂਦਾ ਹੈ ।
੪੯