ਪੰਨਾ:ਸਿੱਖ ਤੇ ਸਿੱਖੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ ਅੰਤਲੀ ਤੁਕ “ਨਦਰੀ ਪਵੈ ਅਕਿਰਤਘਨ ਮਤ ਹੋਇ
ਵਿਣਾਸ" ਸਾਰੀ ਗੱਲ ਨੂੰ ਆਪਣੇ ਆਪ ਯਾਦ ਕਰਾ ਦੇਂਦੀ ਹੈ ਤੇ ਨ
ਜਾਨਣ ਵਾਲਿਆਂ ਦਾ ਸਹਿਮ ਪਾ ਦੇਂਦੀ ਹੈ।
ਲਫਜ਼ੀ ਤੁਕਾਂ ਵਿਚ ਵੀ, ਅਸੀਂ ਹੇਠ ਲਿਖੀਆਂ ਪੁਰਾਣਿਕ ਤੇ
ਇਤਿਹਾਸਕ ਤੁਕਾਂ ਰੱਖ ਸਕਦੇ ਹਾਂ-
"ਰੋਵਹਿ ਰਾਮ ਨਿਕਾਲਾ ਭਇਆ ॥
ਸੀਤਾ ਲਛਮਨ ਵਿਛੜ ਗਇਆ ॥
ਰੋਵਹਿ ਦਹਸਿਰ ਲੰਕ ਗਵਾਇ ॥
ਜਿਨ ਸੀਤਾ ਆਂਦੀ ਡਉਰੂ ਵਾਇ ॥"
ਭਾਈ ਗੁਰਦਾਸ ਦੀ ਦਸਵੀਂ ਵਾਰ ਦੀਆਂ ਕਈ ਪਉੜੀਆਂ ਤੇ
ਤੁਕਾਂ ਦੀਆਂ ਬਣ ਸਕਦੀਆਂ ਹਨ । ਏਹ ਮੂਰਤਾਂ ਹਿੰਦੂ ਸਿਖ ਮਿਲਾਪ
ਵਾਸਤੇ ਵੀ ਚੰਗਾ ਕੰਮ ਦੇ ਸਕਦੀਆਂ ਹਨ।
ਇਤਿਹਾਸਕ ਤੁਕਾਂ ਵੀ ਵੇਖੋ-
“ਅਸੰਖ ਗਲ ਵਢਿ ਹਤਿਆ ਕਮਾਹਿ ॥
ਅਸੰਖ ਪਾਪੀ ਪਾਪ ਕਰ ਜਾਹਿ ॥"
ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੀ ਤਸਵੀਰ ਖਿੱਚੀ ਹੋਈ ਹੈ ।
ਜਦੋਂ ਧਾਵੀ ਹੋ ਦੇ ਤੇ ਲੁਟ ਮਾਰ ਕਰਕੇ ਜਰਵਾਣ ਮੁੜ ਜਾਂਦੇ ਸਨ । ਬਾਬਰ
ਦੇ ਕਹਿਰ ਦੀ ਤਸਵੀਰ ਏਸ ਤਕ ਵਿਚ ਵੇਖੋ-
"ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ॥"
ਬਾਬਰੀ ਦਲ ਕਟਾ-ਵਢ ਕਰ ਰਹੇ ਹੋਣ, ਲੋਥਾਂ ਤੇ ਤੜਫਦੇ ਧੜ ਪਏ
ਹੋਣ ਤੇ ਸਾਹਿਬ, ਸਾਈਂ ਪਾਸੋਂ ਗੁੱਸੇ ਦੇ ਲਹਿਜੇ ਵਿਚ ਪਛ ਰਹੇ ਹੋਣ ।
ਸਾਰਾ ਸ਼ਬਦੋਂ ਪੜ੍ਹ ਕੇ ਪੂਰਾ ਇਤਿਹਾਸ ਮਿਲ ਜਾਂਦਾ ਹੈ ਤੇ ਤਸਵੀਰ
ਅਣੋਖੀ ਬਣਦੀ ਹੈ ਏਹੋ ਜਿਹੀ ਤਸਵੀਰਵਿਚੋਂ ਕਈ ਭਾਵ ਨਿਕਲਦੇ ਹਨ ।
ਗੁਰੂਨਾਨਕ ਦੇਵ ਦੀ ਗਰੀਬਾਂ ਨਾਲ ਹਮਦਰਦੀ ਚੋ ਚੋਂ ਪੈਂਦੀ ਹੈ। ਏਸ ਤੁਕ
੬੭