ਪੰਨਾ:ਸਿੱਖ ਤੇ ਸਿੱਖੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਹੈ । ਤਕ ਹੈ "ਨਮੋ ਅੰਧਕਾਰੇ" (ਨੰਬਰ ੨) ਕਾਲੀ ਘਟਾ
ਝੂਮ ਕੇ ਉੱਠੀ ਹੈ। ਮੋਰ ਮੌਲ ਪੈਲ ਪਾ ਰਿਹਾ ਹੈ। ਆਮ ਲਈ
ਇਕ ਸੀਨ ਹੈ ਜਾਂ “ਮੋਰ ਪਪੀਹੇ ਬੋਲਦੇ ਵੇਖ ਬੱਦਲ ਕਾਲੇ" ਵਾਲੀ
ਭਾਈ ਗੁਰਦਾਸ ਦੀ ਤੁਕ ਹੈ,ਪਰ ਇਹ ਹੈ 'ਨਮੋ ਅੰਧਕਾਰ’ਚਿਤ੍ਰਕਾਰ ਦੀ
ਆਤਮਾ ਨੇ ਗੁਰਦੇਵ ਦੇ ਭਾਵ ਨੂੰ ਜੱਫੀ ਪਾ ਕੇ ਖਲ੍ਹਾਰ ਲਿਆ ਹੈ ।
ਹੇਠਲੀ ਤੁਕ ਉਤੇ, ਭਾਵ ਭਰਿਆ ਲੈਂਡ ਸਕੇਪ, ਬਹੁਤ ਸੋਹਣਾ
ਬਣ ਸਕਦਾ ਹੈ-
"ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ ।"
ਏਹ ਲਫਜ਼ੀ ਤੇ ਦਿਮਗ਼ੀ ਦੋਹਾਂ ਤਸਵੀਰਾਂ ਦਾ ਮੇਲ ਅਖਵਾ
ਸਕਦੀ ਹੈ ।ਆਕਾਸ਼ ਤਾਂ ਥਾਲ ਵਰਗਾ ਤਾ ਬਣੇ,ਤਾਰਿਆਂ ਦੀ ਭਰੀ ਹੋਈ
ਰਾਤ, ਆਤਮ ਜੀ ਨੂੰ ਭੋਂਦੀ ਦਿਸੇ । ਥਾਲ ਵਚ ਤਾਰੇ ਮੋਤੀਆਂ ਵਾਂਗ
ਜੜੇ ਗਏ ਹੋਣ । ਰਾਤ ਦੇ ਰੰਗ, ਆਪਣੇ ਖਿਆਲ ਜਾਂ ਮਹਾਂ ਚਿਤ੍ਰਕਾਰ
ਤੇ ਫਿਲਾਸਫਰ ਪ੍ਰੋਫ਼ੈਸਰ ਰੋਰਿਕ ਵਾਂਗ, ਲਾਏ ਜਾਣ । ਦੂਰ ਪਰੇ ਓਚੀਆਂ
ਪਰਬਤੀ ਟੀਸੀਆਂ ਦਿਖਾਈਆਂ ਜਾ ਸਕਦੀਆਂ ਹਨ, ਓਹਲੇ ਚੰਨ ਹੋਵੇ ।
ਪਤਾ ਲਗੇ,ਪਰਬਤ ਆਰਤੀ ਕਰ ਰਹੇ ਹਨ। ਟੀਸੀਆਂ ਦੀ ਛਾਤੀ ਦੇ ਓਹਲੇ
ਜੋਤਬਲੀ ਹੋਈ ਜਾਪੇ, ਪਰ ਓਹਦਾ ਚਾਨਣ ਦਿਸ ਰਿਹਾ ਹੋਵੇ । ਏਥੇ ਹਲਕਾ
ਬਦਲ ਉਤਾਂਹ ਨੂੰ ਚੜ੍ਹਦਾ ਦਿਖਾਇਆ ਜਾਏ, ਜਿਸ ਕਰ ਕੇ ਭਰਮ ਪਵੇ ਕਿ
ਜੋਤ ਦਾ ਧੂੰਆਂ ਹੈ। ਅਧ ਚਾਨਣੇ ਵਿਚ ਇਕ ਦੋ ਕੂਲ੍ਹਾ ਦਿਸਣ । ਖਿਆਲ
ਆਵੇ ਕਿ ਆਰਤੀ ਦੇ ਸ਼ਬਦ ਪੜ੍ਹੇ ਜਾ ਰਹੇ ਹਨ । ਲੈਂਡ ਸਕੇਪ ਤੁਕਾਂ ਦਾ
ਦਿਸਦਾ ਤੇ ਅਣ-ਦਿਸਦਾ ਸ਼ਾਂਤੀ ਭਰਿਆ ਚੁਗਿਰਦਾ ਦੱਸ, ਤਾਂ ਮਜ਼ਾ ਹੈ ।
Group (ਇਨਸਾਨੀ ਇਕੱਠ ਲਈ, ਕਿੰਨੀਆਂ ਹੀ ਤੁਕਾਂ
ਲਈਆਂ ਜਾ ਸਕਦੀਆਂ ਹਨ। ਮਿਸਾਲ ਵਜੋ -
"ਮੋਰੀ ਰੁਣ ਝੁਣਿ ਲਾਇਆ ਭੈਣੇ ਸਾਵਣ ਆਇਆ।”
ਏਸ ਤਸਵੀਰ ਵਿਚ ਪਿਛਲੀ ਰਹਿਣੀ-ਬਹਿਣੀ ਦਿਖਾਈ ਜਾ ਸਕਦੀ
ਹੈ। ਸਾਵਣ ਗੁਰਦੇਵ ਤੇ ਮੋਰ (ਸਿੱਖ) ਕਲੀਆਂ ਵਾਲੇ ਕੁੜਤੇ, ਅੰਗ-ਰਖੇ ਤੇ
੬੯