ਪੰਨਾ:ਸਿੱਖ ਤੇ ਸਿੱਖੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਚਾਹੁੰਦਾ।
ਜਿਉਂ ਜਿਉਂ ਤਪਦਾ, ਤਿਉਂ ਤਿਉਂ ਕਹਿੰਦੇ-

"ਬਾਵਲ ਹੋਈ ਸੋ ਸਹੁ ਲੋਰਉ ॥"


ਫਰੀਦ ਜੀ ਸਹੁ ਦੀ ਭਾਲ ਕਰਦੇ ਸਨ । ਸਹੁ (ਸਤਿ) ਦੀ ਪ੍ਰਾਪਤੀ
ਚਾਹੁੰਦੇ ਸਨ । ਕਿਸੇ ਵਕਤ ਤਪ ਕੇ ਇਉਂ ਕਹਿ ਬੈਠਦੇ ਸਨ:-
ਤੈ ਸਹੁ ਮਨ ਮਹਿ ਕੀਆ ਰੋਸ,
ਫੇਰ ਨਾਲ ਹੀ ਇਉਂ ਕਹਿ ਦੇਂਦੇ:-
ਮੁਝੁ ਅਵਗੁਨ ਸਹਿ ਨਾਹੀ ਦੋਸ
ਆਪਣੇ ਵਿਚ ਹੀ ਦੋਸ਼ ਮੰਨਦੇ ਸਨ। ਗੱਲ ਵੀ ਠੀਕ ਸੀ । ਸੱਚ
ਤਾਂ ਹੀ ਜਾਂਦਾ ਹੈ ਜ ਓਹਦੇ ਵਿਰੋਧੀ ਨੂੰ ਮੂੰਹ ਲਾ ਲਵੀਏ,ਜੇ ਝੂਠ ਜੋ ਲੋਕ
ਅਹਿਤ ਨੂੰ ਦੂਰ ਕਰ ਦੇਵੀਏ, ਜੇ ਮੂੰਹ ਲਾਈਏ ਤਾਂ ਫਰੀਦ ਜੀ
ਕਹਿੰਦੇ ਹਨ:-
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ।
ਅਲਾਹ ਹਰ ਥਾਂ ਤੇ ਦਿਸਦਾ ਹੈ, ਜਦੋਂ ਸ਼ੁੱਧਤਾ ਆ ਜਾਵੇ,
ਜਦੋਂ ਸ਼ੁਧਤਾ ਆ ਜਾਵੇ, ਓਹ ਬੇਲੀ ਹੈ ਗੂੜਾ ਯਾਰ ਹੈ ।
ਅੱਜ ਤੋਂ ਪੰਜ ਸਦੀਆਂ ਪਹਿਲੇ, ਪੰਜਾਂ ਵਹਿਣਾਂ ਦੀ ਧਰਤ ਉੱਤੇ
ਇਕ ਅਜੀਬ ਕੋਇਲ ਕੂਕੀ ਸੀ, ਬਿਹਾਂ ਨਾਲ ਸੜੀ ਹੋਈ ਸੀ, ਲੋਕ
ਆਉਂਦੇ, ਪੈਰੀ ਪੈਦੇ ਤੇ ਬਚਨ ਸੁਣਦੇ ਸਨ -
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ ।
ਪਿਰੀ ਦੀ ਸਿਕ ਹੀ ਬ੍ਰਿਹੋਂ ਦੀ ਅਗ ਬਣਦੀ ਸੀ । ਬ੍ਰਿਹੋਂ
ਨਾਲ ਓਹ ਕੋਇਲ ਬਉਰੀ ਹੋ ਜਾਂਦੀ ਸੀ। ਇਸ ਹਾਲਤ ਵਿਚ ਓਹਨੂੰ
ਡਰ ਹੋਂਦਾ ਸੀ, ਕੋਈ ਕੁਬੋਲ ਨ ਮੂੰਹੋਂ ਨਿਕਲੇ। ਆਪਨੂੰ ਤੇ ਹੋਰਾਂ ਨੂੰ
ਸਮਝਦੀ 'ਹਿਆਉ ਨ ਠਾਹੇ ਕਹੀਦਾ ।'
ਜੇ ਮੈਂ ਚਿਤ੍ਰਕਾਰ ਹੋਂਦਾ ਤਾਂ ਏਸ ਅਮਰ ਕੋਇਲ ਦੀ ਮੂਰਤ
ਇਉਂ ਖਿਚਦਾ:-
ਅਨ੍ਹੇਰੀ ਰਾਤ ਬਣਾਉਂਦਾ, ਕਿਸੇ ਨੂੰ ਡਰਾਉਣੀ ਲਗਦੀ ਤੇ ਕਿਸੇ
੭੪