ਪੰਨਾ:ਸਿੱਖ ਤੇ ਸਿੱਖੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬ੍ਰਿਹੋਂ ਆਰੇ ਨੂੰ ਆਪਣੇ ਨਾਲ ਗੱਲਾਂ ਕਰਦੀ ਦਿਸਦੀ। ਬਿਹੋਂ ਮਾਰਿਆ
ਕਾਲਾ ਹੋਇਆ ਹੋਂਦਾ ਹੈ । ਏਹਦੀ ਗੱਲ, ਕਾਲੀ ਰਾਤ ਨੇ ਸੁਣਨੀ ਹੋਈ।
ਹੇਠਾਂ ਦੇ ਚਾਰ ਰੁੱਡ ਮੁੰਡ ਰੁਖ ਦਿਖਾਉਂਦਾ। ਲਾਗੇ ਇਕ ਬੁੱਢਾ ਦੀਨਦਾਰ
ਮਨੁੱਖ ਖਲਿਹਾਰਦਾ । ਜਿਸ ਦੀਆਂ ਅਖਾਂ ਵਿਚ (ਜਿੰਨਾ ਕੁ ਅਨ੍ਹੇਰੇ ਵਿਚ
ਦਿਸਣਾ ਚਾਹੀਦਾ ਹੈ) ਪਿਆਰ ਦੀ ਭਾਲ ਦਾ ਭਾਵ ਹੋਂਦਾ। ਨੈਣਾਂ ਨੂੰ
ਉਤਾਂਹ ਤਕਦੇ ਇਉਂ ਦੱਸਦਾ, ਜਿਵੇਂ ਸਿੱਖ ਮੂੰਹ ਅੱਡੀ ਮੋਤੀਆਂ ਦੀ ਆਸ
ਰਖਦੇ ਹਨ । ਬ੍ਰਿਹੋਂ ਮਾਰਿਆ ਮਨੁੱਖ ਇਉਂ ਦਿਖਾਉਂਦਾ, ਜਿਵੇਂ
ਮਹਾਤਮਾ ਬੁੱਧ ਦੇ ਬੁੱਤ ਦੀਆਂ ਹੱਡੀਆਂ ਗਿਣੀਆਂ ਜਾਂਦੀਆਂ ਹਨ ।
ਅਨ੍ਹੇਰੇ ਵਿਚ ਘਸਮੈਲੇ ਖਾਕੀ ਰੰਗ ਵਰਤਕੇ, ਜਿਸਮ ਦੇ ਮਾਸ ਦਾ
ਰਹਿੰਦਾ ਝਲਕਾਰਾ ਪਾਂਦਾ । ਬ੍ਰਿਹੋਂ ਦੇ ਮੁਰੀਦ ਤੇ ਪੰਜਾਬ ਦੇ ਪੀਰ ਦੇ
ਬੁਲ੍ਹ ਫਰਕ ਰਹੇ ਦਿਖਾਉਂਦਾ, ਜਿਵੇਂ ਉਹ ਕਹਿ ਰਹੇ ਹੋਦੇਂ:-

"ਆਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥"


੭੫