ਦਿਸ ਪਿਆ ਹੈ। ਤੈਨੂੰ ਪਤਾ ਹੈ ਕਿ ਅਗਲੀ ਉਮਰ ਵਿਚ ਕੀ ਵਰਤਣਾ
ਹੈ। ਜਵਾਨੀ ਜਾਣੀ ਹੈ, ਬੁਢੇਪਾ ਆਉਣਾ ਹੈ । ਤੈਨੂੰ ਪਤਾ ਹੈ, ਬੁਢੇਪੇ ਨੂੰ
ਕਿਸ ਤਰ੍ਹਾਂ ਸਰ ਕਰਨਾ ਹੈ ? ਤੈਨੂੰ ਅਗਲਾ ਸਮਾਂ ਦਿਸ ਪਿਆ ਹੈ ਪਈ
ਅਮਰਦਾਸ ਜੀ ਨੂੰ ਗੱਦੀ ਦੇਣੀ ਹੈ ਤੇ ਬਾਬੇ ਦਿਆਂ ਦਾ ਦੌਰ ਦੌਰਾ ਚਲਣਾ
ਹੈ। ਤੈਨੂੰ ਅਗਲੀਆਂ ਜ਼ਿੰਮੇਂਵਾਰੀਆਂ ਸਾਫ ਨਜ਼ਰ ਆ ਰਹੀਆਂ ਹਨ।
ਤੂੰ ਬੁੱਢੇ ਇਨਸਾਨ ਨੂੰ ਜਵਾਨ ਬਣਾ ਜਾਣਾ ਹੈ । ਓਸ ਬੀਣੀ ਆਖਣੀ ਹੈ
ਨਿਮਾਣਿਆਂ ਨੂੰ ਰਾਹੇ ਪਾ ਜਾਣਾ ਹੈ।
ਏਸ ਤੁਕ ਨੂੰ ਪੜ੍ਹਿਆਂ, ਇਕ ਅਦੱਸਵਾਂ ਲਿਟ੍ਰੇਰੀ ਸਵਾਦ ਆਉਂਦਾ
ਹੈ । ਏਹਨਾਂ ਅੱਖਰਾਂ ਵਿਚ ਇਕ ਘੂਕਰ ਹੈ । ਲਫਜ਼ੀ ਨਾਦ,
ਨਿਹਾਇਤ ਸੁੰਦਰ ਉਚੇ ਝਰਨੇ ਵਾਂਗੂ ਹੋ ਰਿਹਾ ਹੈ।
ਇਕ ਵੇਰ ਮੁੜ ਅਰਥਾਂ ਵਲ ਧਿਆਨ ਦੇਵੋ । ਜਿਸ ਬਾਬਤ ਏਹ
ਤੁਕ ਹੈ, ਓਹ ਤਾਂ ਸਿਆਣਾ ਹੈ ਹੀ, ਪਰ ਜਿਹੜਾ ਇਹ ਤੁਕ ਕਹਿ ਰਿਹਾ
ਹੈ, ਓਹ ਵੀ ਆਪਣੀ ਸਿਆਣਪ ਕੇਹੇ ਢੰਗ ਨਾਲ ਦੱਸ ਗਿਆ ਹੈ ।
ਰਬਾਬੀਆਂ ਵਿਚ ਸੰਗੀਤ ਹੈ, ਸੰਗੀਤ ਤੇ ਸਾਹਿਤ ਦਾ ਮੇਲ ਹੈ
ਤੁਸੀਂ ਅਨਪੜ੍ਹ ਰਬਾਬੀ ਨਾਲ ਵੀ ਗੱਲ ਕਰ ਕੇ ਵੇਖੋ,ਤੁਹਾਨੂੰ ਰਸ ਆਏਗਾ,
ਓਸਦਾ ਗੱਲਾਂ ਕਰਨਾ ਕਸਬ ਨਹੀਂ, ਜਿਹਾ ਕਿ ਆਮ ਤੌਰ ਤੇ ਸਮਝਿਆ
ਜਾਂਦਾ ਹੈ । ਰਬਾਬੀਆਂ ਦੀਆਂ ਬੇਅੰਤ ਪੀੜ੍ਹੀਆਂ ਰਾਗ ਦੀਆਂ ਮੁਰੀਦ
ਰਹੀਆਂ ਹਨ । ਏਸੇ ਪਿੱਛੇ ਓਹਨਾਂ ਦੀ ਕਹਿਣੀ ਵਿਚ ਸਾਹਿਤਕ ਚਾਸ
ਹੋਂਦੀ ਹੈ। ਸੱਤੇ ਬਲਵੰਡ ਵਿਚ ਏਹ ਰਸ ਬਹੁਤ ਸੀ । ਓਹ ਵਾਰ ਕਹਿ
ਗਏ ਤੇ ਵਾਹਵਾ ਕਹਿ ਗਏ ।
ਪੰਨਾ:ਸਿੱਖ ਤੇ ਸਿੱਖੀ.pdf/76
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ