ਭਿੰਨੀ ਰੈਨੜੀਏ ਚਮਕਣ ਤਾਰੇ,
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ
(ਮ: ੩)
ਮੇਰਿਆਂ ਕੰਨਾਂ ਵਿਚ ਅਣੋਖੀ ਬੰਸਰੀ ਦੀ ਮਧੁਰ ਸੁਰ ਗੂੰਜ ਰਹੀ
ਹੈ। ਏਹ ਤੁਕ ਬਿਰਤੀ ਅੱਗੇ, ਬੁਰਸ਼ਾਂ ਦਾ ਕੰਮ ਕਰਕੇ ਤਸਵੀਰ
ਖਿੱਚਦੀ ਜਾ ਰਹੀ ਹੈ । ਅਸਲੀ ਕਵਿਤਾ ਦਾ ਕ੍ਰਿਸ਼ਮਾ ਦਿਖਾ ਰਹੀ ਹੈ।
ਜੋ ਦਿਲ ਮਹਿਸੂਸ ਕਰਕੇ ਲਿਖੇ, ਓਸਦਾ ਕਿੰਨਾ ਅਸਰ ਹੋਣਾ ਚਾਹੀਦਾ
ਹੈ,ਪ੍ਰਤੱਖ ਜਵਾਬ ਦੇ ਰਹੀ ਹੈ ਤੁਕ ਨੂੰ ਪੜ੍ਹ ਕੇ ਮੈਂ ਭਿੰਨੀ ਰੈਣ ਦੇ ਆਨੰਦ
ਵਿਚ ਮਸਤ ਹੋ ਗਿਆ ਹਾਂ ।ਏਹ ਰੈਣ ਬੇਹੋਸ਼ੀ ਦੀ ਨਹੀਂ, ਸਗੋਂ ਮਸਤੀ
ਦੀ ਹੈ। ਹਾਂ, ਏਹ ਵਿਚਾਰ ਦੇਣ ਵਾਲੀ ਤੇ ਸੁੱਤੀ ਅਕਲ ਜਗਾਉਣ
ਵਾਲੀ ਹੈ।
ਮਹਾਂ ਚਿਤ੍ਰਕਾਰ ਤੇ ਫਿਲਾਸਫਰ ਪ੍ਰੋਫੈਸਰ ਨਿਕੋਲਸ ਰੋਰਿਕ ਕੁੱਲੂ
ਵਿਚ ਰਹਿੰਦੇ ਹਨ । ਆਪ ਨੇ ਆਪਣਾ ਵਤਨ ਰੂਸ, ਸਿਆਸੀ ਕਾਰਨਾਂ
ਕਰਕੇ ਛੱਡ ਦਿੱਤਾ ਸੀ, ਪਰ ਆਤਮ ਰਸੀਏ ਨੂੰ ਪਰਦੇਸ ਵੀ ਦੇਸ ਹੀ
ਹੈ। ਏਹ ਰਿਸ਼ੀ ਪਰਬਤਾਂ ਵਿਚ ਰਹਿ ਕੇ, ਹਰ ਇਕ ਦੇਸ ਦੀ ਆਪਣੇ
ਢੰਗ ਨਾਲ ਸੇਵਾ ਕਰ ਰਹਾ ਹੈ। ਪ੍ਰੋਫੈਸਰ ਸਾਹਿਬ ਦੇ ਬੁਰਸ਼ ਵਿਚ
ਅੰਦਰਲੇ ਦੇ ਭਾਵ ਹੋਂਦੇ ਹਨ । ਅੰਦਰਲਾ ਰੂਪ ਧਾਰਕੇ ਬਾਹਰ ਆਉਂਦਾ
ਹੈ। ਏਸ ਤਰ੍ਹਾਂ ਆਪ ਨੇ ਕਈ ਤਸਵੀਰਾਂ ਵਿਚ, ਰਾਤ ਦੇ ਅੰਦਰਲੇ ਨੂੰ
ਦਿਖਾਇਆ ਹੈ। ਆਪ ਜ਼ਿਆਦਾ ਗੂੜ੍ਹੇ ਰੰਗ ਵਰਤਦੇ ਹਨ । ਉਹਨਾਂ
ਰੋਗਾਂ ਦਾ ਬਿਆਨ ਜੀਭ ਨਹੀਂ ਕਰ ਸਕਦੀ, ਆਪਣੀ ਸਮਝ ਮੁਤਾਬਿਕ
੯੧