ਪੰਨਾ:ਸਿੱਖ ਤੇ ਸਿੱਖੀ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਮਾਗ ਕਰਦਾ ਹੈ । ਆਪ ਨੇ ਵੀ ਭਿੰਨੀਆਂ ਰੈਨੜੀਆਂ ਬਣਾਈਆਂ
ਹਨ, ਰੰਗ ਚਿੱਟ ਨੀਲੇ ਜਿਹੇ ਕਰਕੇ, ਰਾਤ ਦਾ ਰੰਗ ਬੰਨ੍ਹਦੇ ਤੇ ਕਿਧਰੇ
ਸਖਤ ਅਨ੍ਹੇਰੀ ਰਾਤ ਦਾ ਗੁੜ੍ਹਾ ਕਾਲਾ ਰੰਗ ਦੇ ਕੇ ਅਜੀਬ ਸ਼ਾਂਤੀ ਦਾ ਸਮਾਂ
ਦਸਦੇ ਹਨ। ਰਾਤਾਂ ਹੋਰਨਾਂ ਚਿਤ੍ਰਕਾਰਾਂ ਵੀ ਸੋਹਣੀਆਂ ਬਣਾਈਆਂ ਹਨ
ਤੇ ਰਾਤ ਉੱਤੇ ਕਵੀਆਂ ਵਾਹਵਾ ਸ਼ੇਅਰ ਕਹੇ ਹਨ, ਪਰ ਜਿਹੜੀ ਬਹਾਰ
ਉਪਰਲੀ ਤੁਕ ਦੇ ਰਹੀ ਹੈ, ਹੋਰਬੇ ਨਹੀਂ ਦਿਸਦੀ ਤੇ ਜੋ ਰੰਗ ਰੋਕਿਕ ਜੀ
ਲਿਆਉਂਦੇ ਹਨ, ਹੋਰਥੇ ਘਟ ਹੀ ਦਿਸਣਗੇ । ਆਪ ਨੇ ਸਦੀਆਂ ਬਾਅਦ
ਭਿੰਨੀ ਰੈਣੜੀ ਦਾ ਮਤਲਬ ਦੱਸਿਆ ਹੈ।
ਮੈਂ ਵੀ ਕਈ ਵਾਰ ਭਿੰਨੀ ਰੈਨੜੀ ਦੇਖਦਾ ਹਾਂ, ਇਕ ਵਾਰੀ ਤੁਕ
ਦੀ ਨੂਰੀ ਪਗ ਡੰਡੀ (ਕਹਿਕਸ਼ਾਂ) ਮੈਨੂੰ ਉਪਰ ਲੈ ਗਈ ਸੀ, ਜਿੱਥੇ ਜਾ ਕੇ
ਹੇਠਲਾ ਸੋਰਠਾ ਕਿਹਾ ਸੀ:-

ਡੂੰਘੀ ਡੂੰਘੀ ਰਾਤ ਤਕਦੇ ਕਦੇ ਜਾਪਿਆ,
ਜਿਉਂ ਸ਼ੀਸ਼ੇ ਵਿਚਕਾਰ ਦੇਖ ਰਿਹਾ ਹਾਂ ਆਪ ਨੂੰ ।


ਰਾਤ ਨੂੰ ਜਿਉਂ ਜਿਉਂ ਤੱਕੋ, ਤਿਉਂ ਤਿਉਂ ਸਾਡੇ ਮਨ ਦੀ ਤੇ
ਕੁਦਰਤ ਦੀ ਬੇਅੰਤਤਾ ਦਸਦੀ ਹੈ ਤੇ ਜਤਲਾਂਦੀ ਹੈ ਕਿ ਜੇ ਇਨਸਾਨ
ਅਗਾਂਹ ਵਧੇ, ਤਾਂ ਲਖਾਂ ਪਤਾਲਾਂ ਤੇ ਅਕਾਸਾਂ ਦੀ ਹਾਥ ਲੈ ਸਕਦਾ ਹੈ।
ਗੁਰੂ ਸਾਹਿਬ ਦਸਦੇ ਹਨ ਕਿ ਭਿੰਨੀ ਰੈਣ ਵੇਲੇ ਕਿਹੋ ਜਿਹੇ ਜਨ
ਜਾਗਦੇ ਹਨ ? ਜਨ, ਪਰਉਪਕਾਰੀ ਹਨ ਤੇ ਲੋਕ ਹਿਤ ਵਾਲੇ ਸ੍ਰੀ ਬੁੱਧ
ਵਰਗੇ, ਜਿਹੜੇ ਭਿੰਨੀ ਰੈਣ ਸਮੇਂ ਸਚ ਦੀ ਭਾਲ ਵਿਚ ਮਹਿਲੋਂ ਤਰੇ ਸਨ।
ਸੰਤ ਜਨ ਜਾਗ ਰਹੇ ਹਨ। ਦੁਨੀਆਂ ਵਿਚ ਰਹਿੰਦੇ, ਬਹਿੰਦੇ,
ਖਾਂਦੇ ਤੇ ਪੀਂਦੇ ਵੀ ਜਗ ਤੋਂ ਵਖਰੇ ਹਨ। ਜਗ ਸੌਂਦਾ ਹੈ, ਏਹ ਜਾਗਦੇ
ਹਨ ਜੀਵਨ ਲਈ, ਸੋਚ ਦੀਆਂ ਅੱਖਾਂ ਖੋਲ੍ਹਦੇ ਹਨ । ਨਿਰਾ ਸੋਚਦੇ ਹੀ
ਨਹੀਂ, ਹੱਥ ਪੈਰ ਵੀ ਹਿਲਾਉਂਦੇ ਹਨ । ਕਰਮ ਯੋਗੀ ਹਨ, ਫਰਜ਼
ਨਿਭਾਉਂਦੇ ਹਨ। ਬਹੱਤਰ ਸਾਲ ਦੀ ਉਮਰ ਵਿਚ ਸੇਵਾ ਕਰਦੇ ਹਨ ।
ਏਹਨਾਂ ਨੂੰ ਭਿੰਨੀ ਰੈਣ ਤਾਂ ਮਾਨੋ, ਤਿੰਨ ਵਜੇ ਫੋਨ ਕਰਦੀ ਹੈ। ਏਹ
੯੨