ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਂ ਹਜੂਮੇ ਬੇ ਕਿ ਬਹਿਰੇ ਬੰਦਗੀਸਤ
ਆਂ ਹਜੂਮੇਂ ਬੇ ਕਿ ਮਹਿੰਜੇ ਜ਼ਿੰਦਗੀਸਤ

ਸੰਗਤ ਦੇ ਵਰਤਾਰੇ ਵਿਚ ਮਨੋਬਿਰਤੀਆਂ ਦਾ ਮਸਲਾ ਇਕ ਖ਼ਾਸ ਗੱਲ ਹੈ। ਦੋ ਮਨ ਜਦ ਇਕੱਠੇ ਮਿਲ ਬਹਿੰਦੇ ਹਨ ਤਾਂ ਇਕ ਦੂਸਰੇ ਦਾ ਅਸਰ ਕਬੂਲਦੇ ਹਨ। ਇਸ ਅਸਰ ਕਬੂਲਣ ਵਿਚ ਜੋ ਵੀ ਦੂਜੇ ਨੂੰ ਆਪਣੇ ਨਾਲੋਂ ਵਿਸ਼ੇਸ਼ ਸਮਝ ਲਏ, ਉਹ ਮਗਰ ਲੱਗ ਤੁਰਦਾ ਹੈ। ਏਸੇ ਲਈ ਹੀ ਸਿਆਣਿਆਂ ਨੇ ਸੰਗਤ ਵਿਚ ਸਨਿਮਰ ਜਾਣ ਦੀ ਸਲਾਹ ਦਿਤੀ ਹੈ। ਨਿਮਰਤਾ ਤੋਂ ਬਗ਼ੈਰ ਮਨ ਸੰਗਤ ਦੇ ਗੁਣ ਘੱਟ ਗ੍ਰਹਿਣ ਕਰਦਾ ਹੈ। ਕਬੀਰ ਜੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਹੋਇਆਂ, ਚੰਦਨ ਤੇ ਬਾਂਸ ਦਾ ਪ੍ਰਮਾਣ ਦਿੱਤਾ ਹੈ। ਆਪ ਕਹਿੰਦੇ ਹਨ ਕਿ ਜਿੱਥੇ ਤਮਾਮ ਬਨਸਪਤੀ, ਚੰਦਨ ਤੋਂ ਖ਼ੁਸ਼ਬੂ ਲੈਂਦੀ ਹੈ ਉਥੇ ਨਜ਼ਦੀਕ ਖੜੋਤਾ ਹੋਇਆ ਬਾਂਸ ਆਪਣੀ ਉੱਚ ਦੇ ਅਭਿਮਾਨ ਤੇ ਅੰਦਰਲੇ ਪੁਲਾੜ ਕਰਕੇ ਚੰਦਨ ਦੀ ਸੰਗਤ ਤੋਂ ਸੁਗੰਧੀ ਨਹੀਂ ਲੈ ਸਕਦਾ:

ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਬੂਡਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨਾ ਹੋਇ॥੧੨॥

(ਸਲੋਕ ਕਬੀਰ, ਪੰਨਾ ੧੩੬੫)

ਮਨੁੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ, ਤੇ ਅਭਿਮਾਨ ਕਰ ਸੰਗਤ ਦੇ ਲਾਭ ਤੋਂ ਵਿਰਵਾ ਨਹੀਂ ਰਹਿਣਾ ਚਾਹੀਦਾ। ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਨੂੰ ਮਨ ਦੇਣ ਤੋਂ ਪਹਿਲਾਂ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਉਹ ਸੰਗਤ ਅਸਲ ਵਿਚ ਕੁਝ ਉਚੇਰੇ ਗੁਣਾਂ ਦੇ ਆਸਰੇ ਕਾਇਮ ਹੈ ਕਿ ਨਹੀਂ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ੈਅ ਜਿਹੜੀ ਚਮਕੇ ਉਹ ਲਾਲ ਹੀ ਹੋਵੇ ਜਾਂ ਹਰ ਮਿਠਬੋਲਾ ਆਦਮੀ ਬਚਨ ਨੂੰ ਪਾਲ ਸਕੇ:

ਹਰ ਚੀਜ਼ ਜੋ ਚਮਕੇ ਸਦਾ ਲਾਲ ਨਹੀਂ ਹੁੰਦੀ।
ਮਿਠੇ ਬੋਲ ਜੋ ਬੋਲੇ ਪ੍ਰਣ ਪਾਲ ਨਹੀਂ ਹੁੰਦੀ।

ਕਈ ਵੇਰ ਤਪਦੇ ਹੋਏ ਮਾਰੂਥਲ, ਮਾਸੂਮ ਮਿਰਗਾਂ ਨੂੰ ਨਿਰਮਲ ਨੀਰ ਦੇ ਤਾਲਾਬ ਨਜ਼ਰ ਆਉਂਦੇ ਹਨ। ਏਸੇ ਤਰ੍ਹਾਂ ਬਹੁਤ ਸਾਰੇ ਗੁਣਗਰਾਹੀ ਸਹਿਬਲ ਹੋਏ ਅਜਿਹੀ ਸੰਗਤ 'ਤੇ ਵੀ ਭਰਮ ਜਾਂਦੇ ਹਨ ਜੋ ਅਗਲੇ ਗੁਣਾਂ ਨੂੰ ਵੀ ਲੈ ਬਹੇ। ਕਾਬਲ ਦਾ ਮਸ਼ਹੂਰ ਜਰਨੈਲ ਬਾਈਆਜ਼ੀਦ ਖ਼ਾਨ ਵੈਰਾਗ ਦੀ ਠੋਕਰ ਖਾ ਸਾਧੂ ਹੋ ਗਿਆ ਤੇ ਸੰਪਰਦਾ ਦੇ ਨਾਮ 'ਤੇ ਭੁੱਲ ਕੇ ਬੈਰਾਗੀਆਂ ਨਾਲ ਰਲ ਗਿਆ। ਨਾਮ ਦੇ ਬੈਰਾਗੀ ਜੋ ਅਸਲ ਵਿਚ ਮੰਗ-ਖਾਣੇ, ਕਰਮ-ਯੋਗ-ਹੀਣ ਮਨੁੱਖਾਂ ਦਾ ਇਕ ਟੋਲਾ ਸੀ, ਬਹੁਤ ਸਾਰਾ ਸੋਨੇ ਦਾ ਸਾਜ਼ੋ-ਸਾਮਾਨ ਕੋਲ ਰਖਦਾ ਸੀ। ਇਕ ਰਾਤ ਉਨ੍ਹਾਂ 'ਤੇ ਡਾਕਾ ਪਿਆ। ਮਾਲ ਜਾਂਦਾ ਰਿਹਾ ਤੇ ਧਨੀ ਬੈਰਾਗੀ ਸਾਧਾਂ ਦੇ ਲੁੱਟੇ ਜਾਣ ਦੀ ਖ਼ਬਰ ਸੁਣ ਕੇ ਸਮੇਂ ਦੀ ਪੁਲੀਸ ਤਹਿਕੀਕਾਤ ਲਈ ਆਈ। ਪੁਲੀਸ ਦੇ ਵੱਡੇ ਅਫ਼ਸਰ ਨੇ ਜਦੋਂ ਪੁੱਛ-ਗਿਛ ਕਰਦਿਆਂ ਹੋਇਆਂ, ਇਸ ਗੋਰੇ ਰੰਗ ਦੇ ਬਜ਼ੀਦੇ ਨਾਮੀ ਸਾਧੂ ਨੂੰ ਦੇਖਿਆ, ਤਾਂ ਉਸਨੂੰ ਸਾਧੂ ਦੇ ਬਾਈਆਜ਼ੀਦ ਖ਼ਾਨ ਹੋਣ ਦਾ ਸ਼ੱਕ ਪਿਆ, ਜੋ ਪੜਤਾਲ ਕਰਨ 'ਤੇ ਸੱਚ ਨਿਕਲਿਆ। ਅਫ਼ਸਰ ਨੇ ਹੈਰਾਨ ਹੋ ਕੇ ਕਿਹਾ, "ਨਾਮੀ ਸੂਰਮੇ ਜਰਨੈਲ ਬਾਈਆਜ਼ੀਦ

੧੦