ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਕ)

ਲਿਖ ਲਿਖ ਕੁਦਰਤੀ ਭਾਵ ਪ੍ਰੇਮ, ਐਸਾ,

ਤੇਰੀ ਸ਼ਾਨ ਮੈਂ ਨਵੀਂ ਦਿੱਖਾ ਦਿਆਂਗਾ। ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ,

ਫੜਕੇ ਚੰਦ ਅਸਮਾਨੀ ਬਣਾ ਦਿਆਂਗਾ।

ਆਹਾ' ਕੈਸੀ ਪ੍ਰਤਿੱਗ੍ਯਾ ਹੈ, ਕਿੰਨਾ ਯਕੀਨ ਹੈ, ਕਿਸ ਨੂੰ ਕਦਰ ਤਸੱਲੀ ਹੈ, ਤੇ ਕਿੱਡਾ ਦ੍ਰਿੱੜ ਪ੍ਰਾਣ ਹੈ, ਏਹ ਪ੍ਰਤਿੱਗ੍ਯਾ ਹੀ 'ਸ਼ਰਫ' ਦੇ ਸਾਰੇ ਕਲਾਮ ਦਾ ਆਦਰਸ਼ ਮੂਲ ਮੁੱਢ ਤੇ ਬੁਨਿਆਦ ਹੈ। ਏਹੋ ਉਸਦਾ ਨਿਸ਼ਾਨਾ ਹੈ, ਏਹੋ ਉਸਦੀ ਮੰਜ਼ਲਿ-ਮਕਸੂਦ ਹੈ, ਜਿਸਦੇ ਮਗਰ ਓਹ ਉਸੇ ਦਿਨ ਤੋਂ ਹੀ ਲਗਾ ਹੋਯਾ ਹੈ ਜਿਸ ਦਿਨ ਤੋਂ ਓਸਨੇ ਇਹ ਕਵਿਤਾ ਲਿਖੀ ਹੈ।

ਏਹ ਪੁਸਤਕ: 'ਸੁਨਹਿਰੀ ਕਲੀਆਂ' 'ਸ਼ਰਫ਼' ਦੀ ਲੀ ਉਪ੍ਰੋਕਤ ਪ੍ਰਤਿੱਗ੍ਯਾ ਦਾ ਪਹਿਲਾ ਫਲ ਹੈ, ਤੁਸੀਂ ਇਸਦੀ ਨੂੰ ਇੱਕ ਇੱਕ ਕਵਿਤਾ ਇੱਕ-ਇੱਕ ਸਤਰ ਤੇ ਇੱਕ ਇੱਕ ਹੈ ਲਫ਼ਜ਼ ਨੂੰ ਦੇਖਕੇ ਏਹੋ ਆਖੋਗੇ ਕਿ 'ਸ਼ਰਫ' ਆਪਣੀ ਪ੍ਰਤਿਗ੍ਯਾ ਨੂੰ ਸੱਚ ਮੁੱਚ ਪੂਰੀ ਕਰ ਰਿਹਾ ਹੈ। 'ਸ਼ਰਫ' ਦੇ ਕਲਾਮ ਨੇ ਪੰਜਾਬੀ ਵਿੱਚ ਅਨੇਕਾਂ ਨਵੇਂ ਅਲੰਕਾਰ, ਨਵੀਆਂ ਦਾ ਤਸ਼ਬੀਹਾਂ, ਨਵੀਆਂ ਕਾਵ੍ਯ-ਕਾਰੀਗਰੀਆਂ, ਨਵੇਂ ਲਫ਼ਜ਼, ਨਵੀਆਂ ਬੰਦਸ਼ਾਂ, ਨਵੇਂ ਖ਼ਿਆਲ ਨਵੇਂ ਢੰਗ, ਨਵੇਂ ਤਰਜ਼ਿ-ਬਿਆਨ, ਨਵੀਆਂ ਉਪਮਾਵਾਂ, ਨਵੀਆਂ ਰੰਗੀਨੀਆਂ ਨਵੀਆਂ ਨਜ਼ਾਕਤਾਂ, ਨਵੀਆਂ ਬੁਲੰਦ ਖ਼ਿਆਲੀਆਂ ਤੇ ਨਵੀਆਂ ਡੂੰਘਾਈਆਂ ਜੋ ਅਰਬੀ, ਫਾਰਸੀ ਤੇ ਉਰਦੂ ਕਵਿਤਾ ਵਿਚ ਵਰਤੀਆਂ ਜਾਂਦੀਆਂ ਸਨ-ਪਰ ਪੰਜਾਬੀ ਵਿੱਚ