(ਹ)
'ਪੰਜਾਬੀ ਰਾਣੀ' ਦੁਆਰਾ ਪੰਜਾਬ ਦੇ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣਾ ਚਾਹੁੰਦੇ ਹਨ ਤੇ ਉਸ ਦੇ ਪਹਿਲੇ ਬੰਦ ਵਿੱਚ ਹੀ ਸਭ ਨੂੰ ਬੜੇ ਜੋਸ਼ ਨਾਲ ਖ਼ਬਰਦਾਰ ਕਰਦੇ ਹਨ ਕਿ:-
'ਇਕ ਇਕ ਵਲ ਜੀਹਦਾ ਗਲਦਾ ਹਾਰ ਹੋਵੇ,
ਅਜ ਮੈਂ ਗੱਲ ਹਾਂ ਐਸੀ ਸੁਨੌਣ ਆਯਾ
ਗੂੜ੍ਹੀ ਨੀਂਦ ਅੰਦਰ ਸੌਣ ਵਾਲਿਆਂ ਨੂੰ,
ਝੂਣ ਝੂਣ ਕੇ ਸਿਰੋਂ ਜਗੌਣ ਆਯਾ।
ਉਸ ਦੇ ਬਾਦ ਪੰਜਾਬੀ ਦੀ ਦਰਦਨਾਕ ਵਿਥਿਆ 'ਤੇ ਉਸ ਦੇ ਬੇਟਿਆਂ ਦੀ ਪਾਪ ਭਰੀ ਗਫ਼ਲਤ ਉਸ ਦੀ ਜ਼ਬਾਨੀ ਦੱਸੀ ਗਈ ਹੈ। ਜਿਸ ਦੇ ਅਖ਼ੀਰ ਵਿੱਚ 'ਪੰਜਾਬੀ' ਇਹ ਕਹਿਕੇ ਕਲੇਜੇ ਚੀਰ ਦੇਂਦੀ ਹੈ ਕਿ:-
ਵੇ ਤੂੰ ਸੱਚ ਜਾਣੀ, ਮੋਈ ਹੋਈ ਦੇ ਭੀ, ਪੈਂਦੇ 'ਵੈਣਾਂ' ਨੇ ਕਈ ਕਰੋੜ ਅੰਦਰ।
ਅਜੇਹੀ ਦਰਦ ਭਰੀ ਅਪੀਲ ਨੂੰ 'ਸ਼ਰਫ਼' ਵਰਗਾ ਨੌਜਵਾਨ ਸ਼ਾਇਰ ਸੁਣਕੇ ਚੁੱਪ ਕਿਸਤਰਾਂ ਰਹਿ ਸਕਦਾ ਹੈ? ਓਹ ਉਸ ਉੱਜੜੀ ਪੁੱਜੜੀ ਨਾਲ ਹਮਦਰਦੀ ਕਰਦਾ ਹੈ, ਅੱਥਰੂ ਵਗਾਉਂਦਾ ਹੈ, ਪ੍ਰਕਰਮਾਂ ਕਰਦਾ ਹੈ, ਤਸਲੀਆਂ ਦੇਂਦਾ ਹੈ, ਹੌਂਸਲੇ ਬਨ੍ਹਾਉਂਦਾ ਹੈ ਤੇ ਅਖ਼ੀਰ ਆਪਣੀ ਸੇਵਾ ਪੇਸ਼ ਕਰਕੇ ਬੜੇ ਜੋਸ਼ ਨਾਲ ਨਿਸਚਾ ਦੁਆਉਂਦਾ ਹੈ ਕਿ:-
".........ਏਥੋਂ ਤੀਕ ਤੇ ਟਿੱਲ ਮੈਂ ਲਾ ਦਿਆਂਗਾ। ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ,
ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ।