(ਸ)
ਪਿਛਲੇ ਚਾਰ ਪੰਜ ਸਾਲਾਂ ਤੋਂ ਹੀ ਪ੍ਰਗਟ ਹੋਣ ਲੱਗਾ ਹੈ, ਜਦ ਤੋਂ ਕਿ 'ਪੰਜਾਬੀ ਸਭਾ ਅੰਮ੍ਰਤਸਰ' ਕਾਇਮ ਹੋਈ ਹੈ। ਪਰ ਮਲੂਮ ਹੁੰਦਾ ਹੈ ਕਿ 'ਸ਼ਰਫ਼' ਜੀ ਦੇ ਹਿਰਦੇ ਵਿਚ 'ਪੰਜਾਬੀ ਸਭਾ' ਕਾਇਮ ਹੋਣ ਤੋਂ ਪਹਿਲਾਂ ਹੀ ਪੰਜਾਬੀ ਦੇ ਪ੍ਰੇਮ ਦਾ ਜੋਸ਼ ਸਮੁੰਦਰ ਵਾਂਗੂੰ ਠਾਠਾਂ ਮਾਰ ਰਿਹਾ ਸੀ। ਪੰਜਾਬੀ ਦੇ ਮੁਸਲਮਾਨ ਕਵੀ ਸਿੱਖਾਂ ਤੇ ਹਿੰਦੂਆਂ ਨਾਲੋਂ ਪਹਿਲਾਂ ਭੀ ਬਹੁਤੇ ਹੋਏ ਹਨ ਤੇ ਸ਼ਾਇਦ ਅੱਜ ਕੱਲ ਭੀ ਗਿਣਤੀ ਵਿਚ ਵਧੀਕ ਹੀ ਹਨ, ਕਿਉਂਕਿ ਮੁਸਲਮਾਨਾਂ ਨੂੰ ਕਵਿਤਾ ਦਾ ਰਸ ਹਿੰਦੂਆਂ ਤੇ ਸਿੱਖਾਂ ਨਾਲੋਂ ਵਧੇਰੇ ਹੀ ਹੁੰਦਾ ਹੈ। ਪੰਜਾਬੀ ਬੈਂਤਬਾਜ਼ੀ ਕਰਨ ਵਾਲੇ ਮੁਸਲਮਾਨ ਭੀ ਸਿੱਖਾਂ ਤੇ ਹਿੰਦੂਆਂ ਨਾਲੋਂ ਕਈ ਗੁਣਾਂ ਵਧੇਰੇ ਹੋ ਚੁਕੇ ਤੇ ਅੱਜ ਕੱਲ ਮੌਜੂਦ ਹਨ, ਜਿਨਾਂ ਵਿੱਚੋਂ ਕਈ ਤਾਂ ਅਜਿਹੇ ਹੁੰਦੇ ਹਨ ਕਿ ਆਪਣੇ ਰਚ ਹੋਏ ਬੈਂਤਾਂ ਨੂੰ ਲਿਖਣਾ ਭੀ ਨਹੀਂ ਜਾਣਦੇ ਤੇ ਆਪਣੀ ਸਾਰੀ ਉਮਰਾ ਦੀ ਰਚਨਾਂ ਨੂੰ ਯਾਦ ਹੀ ਰੱਖ ਛੱਡਦੇ ਹਨ। ਪਰ ਓਹਨਾਂ ਦੀ ਕਵਿਤਾ ਕੇਵਲ ਆਪਣੇ ਸੁਆਦ ਤੇ ਇਸ਼ਕੀਆ ਜਜ਼ਬਿਆਂ ਦੀ ਖ਼ਾਤਰ ਕਹੀ ਹੋਈ ਯਾ ਲਿਖੀ ਹੋਈ ਹੁੰਦੀ ਹੈ, ਪੰਜਾਬੀ ਨੂੰ ਉੱਨਤ ਕਰਨ ਦਾ ਓਹਨਾਂ ਵਿੱਚੋਂ ਬਹੁਤਿਆ ਨੂੰ ਸੁਪਨੇ ਵਿੱਚ ਵੀ ਖ਼ਿਆਲ ਨਹੀਂ ਹੁੰਦਾ। ਮਗਰ 'ਸ਼ਰਫ਼ ਜੀ' ਦਾ ਆਦਰਸ਼ ਸ਼ੁਰੂ ਤੋਂ ਹੀ ਪੰਜਾਬੀ ਦੀ ਉੱਨਤੀ ਤੇ ਸੇਵਾ ਰਿਹਾ ਹੈ। ਐਉਂ ਜਾਪਦਾ ਹੈ ਕਿ ਉਹਨਾਂ ਦੇ ਹਿਰਦੇ ਵਿੱਚੋਂ ਬਦੋ ਬਦੀ ਪੰਜਾਬੀ ਦੇ ਦਰਦ ਦੀਆਂ ਲਾਟਾਂ ਨਿਕਲ ਰਹੀਆਂ ਹਨ। ਓਹ ਆਪਣੀ ਪਹਿਲੀ ਮਸ਼ਹੂਰ ਸਾਹਿੱਤਕ ਕਵਿਤਾ