ਜਾਣ-ਪਛਾਣ
(ਵਲੋਂ - ਸ਼੍ਰੀ ਮਾਨ ਸ੍ਰਦਾਰ ਐਸ. ਐਸ. ਚਰਨ ਸਿੰਘ ਸਾਹਿਬ ਮਾਲਕ ਮੌਜੀ )
(ਐਡੀਟਰ 'ਹੰਸ' ਤੇ ਗਵੱਰਨਰ ਪੰਜਾਬੀ ਟਕਸਾਲ, ਮਾਨਸਰੋਵਰ, ਅੰਮ੍ਰਿਤਸਰ)
ਪੰਜਾਬੀ ਬੁਲਬੁਲ ਬਾਬੂ ਫ਼ਰੋਜ਼ਦੀਨ ਜੀ 'ਸ਼ਰਫ਼' ਦੇ ਨਾਮ ਤੇ ਕਲਾਮ ਤੋਂ ਪੰਜਾਬ ਦਾ ਬੱਚਾ ਬੱਚਾ ਵਾਕਫ਼ ਹੈ, ਇਸ ਵਾਸਤੇ ਮੈਨੂੰ ਪਬਲਿਕ ਨਾਲ ਓਹਨਾਂ ਦੀ ਜਾਣ-ਪਛਾਣ ਕਰਾਉਣ ਲਈ ਕੋਈ ਖ਼ਾਸ ਖੇਚਲ ਕਰਨ ਦੀ ਲੋੜ ਨਹੀਂ ਕਿਉਂਕਿ ਜਿਸ ਨੂੰ ਸਾਰੇ ਹੀ ਜਾਣਦੇ ਹਨ, ਤੇ ਨਾ ਕੇਵਲ ਜਾਣਦੇ ਹੀ ਹਨ ਸਗੋਂ ਦਿਲੋਂ ਸਲਾਹੁਤਾ ਕਰਦੇ ਹਨ ਉਸ ਦੀ ਜਾਣ ਪਛਾਣ ਕਰਾਉਣੀ ਕੇਵਲ ਇਕ ਫ਼ੌਰਮੈਲਿਟੀ (Formalty-ਰਸਮੀ ਗੱਲ) ਹੈ। ਅਲਬੱਤਾ ਮੈਂ ਇਸ ਜਾਣ-ਪਛਾਣ ਵਿਚ ਸੰਖੇਪ ਤੌਰ ਤੇ ਇਹ ਦੱਸ ਦੇਣਾ ਜ਼ਰੂਰ ਲਾਭਦਾਇਕ ਸਮਝਦਾ ਹਾਂ ਕਿ 'ਸ਼ਰਫ਼ ਜੀ' ਨੇ ਆਪਣੇ ਕਲਾਮ ਦੁਆਰਾ ਪੰਜਾਬੀ ਮਹਾਰਾਣੀ ਦੇ ਸ਼ਿੰਗਾਰਾਂ ਵਿੱਚ ਕਿਉਂ ਤੇ ਕੀ ਕੀ ਵਾਧੇ ਕੀਤੇ ਹਨ ਤੇ ਉਸ ਵਿੱਚ ਵਿਸ਼ੇਸ਼ਤਾ ਕੀ ਹੈ?
'ਸ਼ਰਫ਼' ਜੀ ਨੂੰ ਪੰਜਾਬੀ ਸ਼ੇਅਰ ਲਿਖਦਿਆਂ ਸ਼ਾਇਦ ੧੦-੧੨ ਵਰ੍ਹੇ ਹੀ ਹੋਏ ਹੋਣਗੇ। ਬੀਤੇ ੮-੯ ਸਾਲਾਂ ਤੋਂ ਓਹਨਾਂ ਦਾ ਨਾਮ ਤੇ ਕਲਾਮ ਜ਼ਰਾ ਵਧੇਰੇ ਪਬਲਿਕ ਦੇ ਸਾਮਣੇ ਆ ਰਿਹਾ ਹੈ। ਪੰਜਾਬੀ ਪ੍ਰਚਾਰ ਦਾ ਬਹੁਤਾ ਜੋਸ਼ ਵੀ