ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧)

ਸਮੁੰਦਰੋਂ ਡੂੰਘਾ ਦਿਲ

ਹਿੰਮਤ ਨਹੀਂ ਜੇ ਖੋਲ੍ਹਕੇ ਕਲਮ ਆਖੇ,
ਜੋ ਜੋ ਜ਼ੁਲਮ ਅਨੋਖੇ ਗੁਜ਼ਾਰਦਾ ਦਿਲ !
ਵੇਖ ਵੇਖ ਅਸਮਾਨ ਭੀ ਖਾਏ ਚੱਕਰ,
ਐਡੇ ਹਿਰਸਾਂ ਦੇ ਜਾਲ ਖਿਲਾਰਦਾ ਦਿਲ!
ਬਹਿਕੇ ਪਹਿਲੂ ਵਿੱਚ ਜੱਗ ਤੇ ਕਰੇ ਕਬਜ਼ੇ,
ਪੈਰ ਚਾਦਰੋਂ ਬਾਹਰ ਪਸਾਰਦਾ ਦਿਲ!
ਤਸਬੀ ਫੇਰਦਾ ਜ਼ਾਹਿਦਾਂ ਵਾਂਗ ਕਿਧਰੇ,
ਮੋਤੀ ਬਣ ਕਿਧਰੇ ਕਿਸੇ ਹੋਰ ਦਾ ਦਿਲ!
ਕਿਧਰੇ ਵੇਖ ਕੇ ਕਿਸੇ ਦੇ ਸ਼ੋਖ਼ ਦੀਦੇ,
ਤੀਰ ਆਪਣੇ ਆਪ ਨੂੰ ਮਾਰਦਾ ਦਿਲ !
ਕਿਧਰੇ ਠੋਡੀ ਦੇ ਡੂੰਘ ਵਿੱਚ ਡੋਬਦਾ ਏ,
ਕਿਧਰੇ ਨੈਣਾਂ ਦੀ ਬੇੜੀ ਵਿੱਚ ਤਾਰਦਾ ਦਿਲ!
ਗੰਗਾ ਜਮਨਾ ਵਗਾਂਵਦਾ ਅੱਖੀਆਂ 'ਚੋਂ ,
ਸੋਮਾਂ ਬਣਦਾ ਏ ਜਦੋਂ ਪਿਆਰ ਦਾ ਦਿਲ!
ਕਦੀ ਡੇਰੇ ਜ਼ਮੀਨ ਤੇ ਲਾ ਬੈਠੇ,
ਕਦੀ ਫੁੱਲਾਂ ਦੀ ਸੇਜ ਸਵਾਰਦਾ ਦਿਲ!
ਬਾਦਸ਼ਾਹੀ ਦੀ ਹਿਰਸ ਵਿੱਚ ਫਿਰੇ ਕਿਧਰੇ,
ਕਿਤੇ ਭੇਸ ਫ਼ਕੀਰਾਂ ਦਾ ਧਾਰਦਾ ਦਿਲ !