ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੯)

ਲਹਿੰਦੇ ਵੱਲੋਂ ਗੁੰਮ ਹੋਕੇ ਨਿਕਲੀ ਪਹਾੜ ਤੇ ਜਾ,
ਦੇਖੋ ਕਿਥੋਂ ਟੁਬੀ ਮਾਰੀ ਕਿਥੇ ਲਾਈ ਤਾਰੀ ਏ!
ਚਮਕ ਏਹਦੀ ਆਂਹਦੀ ਏ ਕੀ ਛੱਜੀਂ ਖਾਰੀਂ ਮੀਂਹ ਵਿੱਚ,
ਰੋਂਦਿਆਂ ਦੇ ਕੋਲ ਹੱਸੇ ਕੇਡੀ ਹੈਂਸਿਆਰੀ ਏ!
ਕਾਲੀ ਕਾਲੀ ਘਟ ਨਹੀਂ ਏਹ ਮਹਮਲ ਹੈ ਕਚਾਵੇ ਉੱਤੇ,
ਮਜਨੂੰ ਦੇ ਵੱਲ ਕੀਤੀ ਲੇਲਾਂ ਨੇ ਤਿਆਰੀ ਏ!
ਡੋਰੀ ਬੌਰੀ ਹੋਈ ਹੋਈ ਝਾਤੀਆਂ ਪਈ ਮਾਰਦੀ ਏ,
ਪੱਛਮੀ ਚੁਬਾਰੇ ਵਾਲੀ ਖੋਲ੍ਹੀ ਹੋਈ ਬਾਰੀ ਏ!
ਬਾਲ ਬਾਲ ਤੀਲੀਆਂ ਤੇ ਕਾਲੀ ਕਾਲੀ ਰਾਤ ਵਿੱਚ,
ਨਿੱਕੀ ਜੇਹੀ ਭੈਣ ਵੱਲ ਵੇਂਹਦੀ ਦੁਖਿਆਰੀ ਏ!
ਵਿੱਚੇ ਵਿੱਚ ਪਈ ਸੜੇ ਵੱਸ ਓਹਦਾ ਚੱਲਦਾ ਨਹੀਂ,
ਸ਼ੀਸ਼ਿਆਂ ਦੀ ਜੇਲ ਵਿੱਚ ਕੈਦ ਓਹ ਵਿਚਾਰੀ ਏ!
ਸਾੜੇ ਰੁੱਖਾਂ ਬੂਟਿਆਂ ਨੂੰ ਪਿਆ ਏਹਦਾ ਪਰਛਾਵਾਂ,
ਅੱਗ ਏਹਦੇ ਸੀਨੇ ਵਿੱਚ ਜੱਗ ਤੋਂ ਨਿਆਰੀ ਏ!
ਕਾਲਾ ਜਿਹਾ ਬੱਦਲ ਇੰਜ ਜਾਪਦਾਏ ਜਿਵੇਂ ਕੋਈ,
ਮਲ ਕੇ ਸਵਾਹ ਬੈਠਾ ਹੁਸਨ ਦਾ ਪੁਜਾਰੀ ਏ!
ਭੁੱਬਾਂ ਮਾਰ ਰੋਂਵਦਾ ਏ ਸੋਗ ਤੇ ਵਜੋਗ ਵਿੱਚ,
ਮੁੱਖੜਾ ਵਿਖਾਲ ਪਰੀ ਮਾਰ ਗਈ ਉਡਾਰੀ ਏ!
ਕਾਲੇ ਇਲਮ ਵਾਲਾ ਕੋਈ ਕਰਦਾ ਏ ਜਾਪ ਪਿਆ,
ਵਰ ਓਹਨੂੰ ਦੇਂਦੀ ਪਈ ਲੂਣਾਂ ਚਮਿਆਰੀ ਏ!
ਸਾਵਣ ਪਿਆ ਕੱਢਦਾਏ 'ਸ਼ਰਫ਼' ਕੁਤਕਤਾਰੀਆਂ ਜਾਂ,
ਖਿੜ ਖਿੜ ਹਸਦੀ ਪਈ ਬਰਖਾ ਕੁਮਾਰੀ ਏ !