ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੨੯)
ਧੰਨੇ ਜੱਟ ਦੀ ਨਿਸਚਾ ਨੂੰ ਵੇਖਕੇ ਤੇ,
ਤੁਸੀਂ ਪੱਥਰ ਨੂੰ ਭੋਜਨ ਖਵਾਉਣ ਵਾਲੇ!
ਪ੍ਰਿਤਪਾਲ ਜੀ ਭਰੇ ਦਰਬਾਰ ਅੰਦਰ,
ਤੁਸੀ ਦ੍ਰੋਪਤੀ ਤੇ ਪਰਦੇ ਪਾਉਣ ਵਾਲੇ!
ਹੇ ਭਗਵਾਨ ਟਟਹੁਲੀ ਦੇ ਬੱਚਿਆਂ ਨੂੰ,
ਖ਼ੂਨੀ ਜੁੱਧ ਚੋਂ ਤੁਸੀਂ ਰਖਾਉਣ ਵਾਲੇ!
ਬੜੇ ਰਖਸ਼ਕ ਹੋ ਤੁਸੀ ਨਿਹੱਥਿਆਂ ਦੇ,
ਫਾਹੀ ਸਾੜ ਕੇ ਹਰਨੀ ਛਡਾਉਣ ਵਾਲੇ!
ਵਲ ਛਲ ਦੇ ਤੁਸੀ ਨਰਾਇਣ ਜਾਣੂੰ,
ਕੁਬਜਾਂ ਜੇਹੀਆਂ ਦੇ ਕੁੱਬ ਗਵਾਉਣ ਵਾਲੇ!
ਸਿੱਖ:-ਠੰਡੇ ਯਖ਼ ਮਰਦਾਨੇ ਲਈ ਕਰ ਦਿੱਤੇ,
ਤੁਸਾਂ ਤਪੇ ਕੜਾਹੇ ਜਲਾਉਣ ਵਾਲੇ!
ਸੁਕੇ ਪੱਥਰਾਂ ਵਿੱਚੋਂ ਨਿਰਭਉ ਸੱਚੇ,
ਤੁਸੀ ਪਾਣੀ ਤਿਹਾਇਆਂ ਨੂੰ ਪਿਆਉਣ ਵਾਲੇ!
ਦਾਣੇ ਵਾਂਗ ਦਾਨੇ ਪਿਸ ਪਿਸ ਆਖ ਗਏ ਨੇ,
ਤੁਸੀ ਕੁਦਰਤੋਂ ਚੱਕੀ ਚਲਾਉਣ ਵਾਲੇ!
ਅੰਤਰਯਾਮੀ ਹੋ ਤੁਸੀਂ ਕਰਤਾਰ ਐਸੇ,
ਦੁਸ਼ਟਾਂ ਰਾਖਸ਼ਾਂ ਨੂੰ ਰਾਹੇ ਲਾਉਣ ਵਾਲੇ!
ਲੋਹਾਂ ਤਪਦੀਆਂ ਤੇ ਦੇਗ਼ਾਂ ਰਿਝਦੀਆਂ ਚੋਂ,
ਤੁਸੀ ਲੂੰ ਨਹੀਂ ਤੱਤਾ ਕਰਾਉਣ ਵਾਲੇ!
ਰੀਤਾਂ ਸੱਚੀਆਂ ਲਈ ਰੇਤਾਂ ਤੱਤੀਆਂ ਦੇ,
ਜ਼ੱਰੇ ਨੂਰ ਬਨਾ ਉਡਾਉਣ ਵਾਲੇ!