ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੯)
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ,
ਅੱਖਾਂ ਤੇਰੀਆਂ ਮੱਸਤੇ ਕਟੋਰੇ ਬੀਬਾ।
ਵਿੱਚ ਸੋਂਹਦੇ ਨੇ ਕਜਲੇ ਦੇ ਡੋਰੇ ਬੀਬਾ
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ।
ਜ਼ੁਲਫਾਂ ਤੇਰੀਆਂ ਕਾਲੀਆਂ ਕਾਲੀਆਂ ਵੇ,
ਅਸਾਂ ਰੋ ਰੋਕੇ ਰਾਤਾਂ ਜਾਲੀਆਂ ਵੇ।
ਸਾਡੇ ਦੀਦੇ ਭੀ ਹੋ ਗਏ ਨੇ ਖੋਰੇ ਬੀਬੀ,
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ,
ਤੇਰੇ ਬਿਰਹੋਂ ਨੇ ਕਾਲਜਾ ਜਾਲਿਆ ਵੇ,
ਸੁਣੀ ਅਰਜ਼ਾਂ ਤੂੰ ਨੈਣਾਂ ਵਾਲਿਆ ਵੇ।
ਕਾਹਨੂੰ ਦੇਵੇਂ ਜਵਾਬ ਤੂੰ ਕੋਰੇ ਬੀਬਾ,
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ।
ਅੱਖਾਂ ਲਾਈਏ ਤੇ ਤੋੜ ਨਬਾਹੀਏ ਵੇ,
ਨਹੀਂ ਤਾਂ ਪੈਹਲੋਂ ਜਵਾਬ ਸੁਨਾਈਏ ਵੇ।
ਆਸ਼ਿਕ ਹੋਣ ਗ਼ਰੀਬ ਬੇਜ਼ੋਰੇ ਬੀਬਾ,
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ।