ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪0 )

ਔਗਣ ਹਾਰੀ ਮੈਂ ਪਈ ਸ਼ਰਮਾਨੀਆਂ ਵੇ,
ਗ਼ਨੀ ਕਨੀਂ ਨੂੰ ਬੰਨ ਲਿਜਾਨੀਆਂ ਵੇ।
ਤੇਰੇ ਹੱਥ ਪਤੰਗ ਦੀ ਡੋਰ ਏ ਬੀਬਾ,
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ।

ਘਰ ਆਵੀਂ ਤੂੰ 'ਸ਼ਰਫ਼' ਪਿਆਰਿਆ ਵੇ,
ਜੀਊਂ ਜਾਵਾਂ ਤੇਰੇ ਤੋਂ ਵਾਰਿਆ ਵੇ।
ਲੱਥਨ ਮਗਰੋਂ ਇਹ ਨਿੱਤ ਦੇ ਝੋਰੇ ਬੀਬਾ,
ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ।

       (੧)
ਅਲਫ਼-ਅਲਾ ਇਹ ਕੁਦਰਤ ਤੇਰੀ,
ਹਰ ਦਮ ਰੋਵਾਂ ਸਿਰ ਨੂੰ ਖੋਵਾਂ
ਚੈਨ ਅਰਾਮ ਹਰਾਮ ਹੋਇਆ ਸਬ,
ਕਦੀ ਨਾ ਸੋਵਾਂ ਲੈਂਦਾ ਸੋਵਾਂ।
ਦਾਗ਼ ਹਿਜਰ ਦਾ ਨਾਲੇ ਅੰਦਰ,
ਮਲ ਮਲ ਧੋਵਾਂ ਵੱਗ ਦੀਆਂ ਲੋਵਾਂ ।
'ਸ਼ਰਫ਼' ਮਿਲਾਂ ਜਾ ਦਿੱਲਬਰ ਤਾਈਂ,
ਜੇ ਪੰਛੀ ਮੈਂ ਹੋਵਾਂ ਉੱਡ ਖਲੋਵਾਂ।