ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੧)
( ੨ )
ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਇਆ,
ਨਹੀਂ ਸੀ ਖ਼ਬਰ ਕੇ ਦੁਖ ਸਹਾਰਨੇ ਸਨ ।
ਓਸੇ ਵੇਲੇ ਇਹ ਦਿਨ ਨ ਯਾਦ ਆਏ,
ਰੋ ਰੋ ਕੇ ਜੇਹੜੇ ਗੁਜ਼ਾਰਨੇ ਸਨ।
ਲਾਕੇ ਸੋਖ਼ਤਾਂ ਤੇਰੀਆਂ ਪਿਅਰਿਆ ਓਏ,
ਤਾਹਨੇ ਦੋਸਤਾਂ ਭੀ ਮੈਨੂੰ ਮਾਰਨੇ ਸਨ।
ਤੁਸਾਂ ਕਦੀ ਨਾ 'ਸ਼ਰਫ਼' ਨੂੰ ਪੁਛਨਾ ਸੀ,
ਹਰ ਦਮ ਬੈਠਕੇ ਗੇਸੂ ਸਵਾਰਨੇ ਸਨ।
( ੩ )
ਹੇ-ਹੁਸਨ ਡਿਠਾ ਇੱਕ ਐਸਾ ਅੰਦਰ,
ਯੋਮ ਸ਼ਬਾਬੀ ਸ਼ਕਲ ਨਵਾਬੀ।
ਬਦਨ ਦਵਾਲੇ ਜ਼ਰੀਂ ਲੀੜੇ,
ਪੈਰਾਂ ਵਿੱਚ ਗੁਰਗਾਬੀ ਰੰਗ ਉਨਾਬੀ।
ਭਖ਼ ਭਖ਼ ਕੇ ਸਨ ਲਾਟ ਮਰੇਂਦੇ,
ਦੋਵੇਂ ਰੁਖ਼ ਸ਼ਹਾਬੀ ਮਿਸਲ ਮਸਾਬੀ।
ਮਸਤ ਅਲਮਸਤ 'ਸ਼ਰਫ' ਨੂੰ ਕਰ ਗਏ,
ਉਹਦੇ ਨੈਣ ਸ਼ਰਾਬੀ ਨੀਮ ਗੁਲਾਬੀ।