ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੨ )
ਨੇਕੀ!
ਕੀਤੋ ਸ਼ੁਕਰ ਨਾਂ ਆਦਮੀ ਜੂੰਨ ਬਣਕੇ,
ਗੁਨ੍ਹਾਂ ਲਾਜ਼ਮ ਤੇ ਕੀਤੀ ਬਰਬਾਦ ਨੇਕੀ ।
ਬਦੀਆਂ ਵਿੱਚ ਵੀ ਲਜ਼ਤ ਨੂੰ ਢੂੰਡਣਾ ਏਂ,
ਕਿਉਂਕਿ ਲਗਦੀ ਓਹ ਬੇਸਵਾਦ ਨੇਕੀ ।
ਹਰਦਮ ਖੁਲ੍ਹੇ ਬੁਰਾਈਆਂ ਦੇ ਕਾਰਖ਼ਾਨੇ,
ਕੀਤੀ ਕਦੀ ਨਾ ਇੱਕ ਈਜਾਦ ਨੇਕੀ ।
'ਸ਼ਰਫ਼' ਦਿਨ ਮੁਸੀਬਤ ਦੇ ਗੁਜ਼ਰ ਜਾਂਦੇ,
ਰਹਿ ਜਾਂਦੀ ਏ ਕਿਸੇ ਦੀ ਯਾਦ ਨੇਕੀ ।
ਅਮਲਾਂ ਦਾ ਝੋਰਾ
ਐਸਾ ਹਸਤੀ ਦੇ ਨਸ਼ੇ ਵਿੱਚ ਚੋਰ ਹੋਇਓਂ,
ਜ਼ਾਲਮ ਕਦੀ ਨਾਂ ਅੱਖੀਆਂ ਪੱਟੀਆਂ ਨੀ।
ਜੇਹੜੇ ਦਾ ਆਯਾ ਏਂ ਵਿੱਚ ਦੁਨੀਆਂ,
ਮੈਨੂੰ ਦੱਸ ਕੀ ਖਟੀਆਂ ਖੱਟੀਆਂ ਨੀ।
ਸਗੋਂ ਮੂਲ ਸਮੂਲਚਾ ਖੋ ਬੈਠੋਂ,
ਮੂਰਖ ਕੀਤੀਆਂ ਚੌੜ ਤਰੱਟੀਆਂ ਨੀ।