ਪੰਨਾ:ਸੁਨਹਿਰੀ ਕਲੀਆਂ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੫)

ਮੈਂ ਤਾਂ ਰਾਜਾ ਅਵਤਾਰਾਂ
ਦਾ ਆਖਦਾ ਹਾਂ।

ਚਾਦਰ ਵੇਖ ਤੁਕਾਂਤ ਦੀ ਨਿੱਕੀ ਜੇਹੀ,
ਮੇਰੀ ਨਜ਼ਮ ਨੇ ਪੈਰ ਸੰਗੋੜ ਦਿੱਤੇ!
ਜਿਹੜੇ ਆਏ ਖ਼ਿਆਲ ਸਨ ਅਰਸ਼ ਉੱਤੋਂ,
ਹਾੜੇ ਘੱਤਕੇ ਪਿਛ੍ਹਾਂ ਨੂੰ ਹੋੜ ਦਿੱਤੇ।
ਲੋੜ੍ਹ ਕੋੜ੍ਹ ਤੇ ਰੋੜ੍ਹ ਤੇ ਥੋੜ ਵਾਲੇ,
ਗ਼ੈਰ ਕਾਫੀਏ ਸਮਝਕੇ ਛੋੜ ਦਿੱਤੇ!
ਨਾਲੇ ਭੌਂ ਨਾ ਲੇਖ ਦੀ ਪੱਧਰੀ ਸੀ,
ਮੇਰੀ ਕਲਮ ਦੇ ਪੈਰ ਮਚਕੋੜ ਦਿੱਤੇ!

ਕਹਿਣੀ ਸਿਫਤ ਸੀ ਫੁੱਲ ਦਸਮੇਸ ਦੀ ਮੈਂ,
ਲੋਕਾਂ ਹੋਰ ਈ ਛਾਪੇ ਚਮੋੜ ਦਿੱਤੇ!
ਸੱਚ ਪੁੱਛੋ ਤੇ ਏਸ ਸਮੱਸਿਆ ਨੇ,
ਮੇਰੇ ਕੀਮਤੀ ਲਾਲ ਤ੍ਰੋੜ ਦਿੱਤੇ!

ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ,
ਜਦੋਂ ਸੱਤ ਕਰਤਾਰ ਸਜਾਉਣ ਲੱਗੇ!
ਸੱਤੀਂ ਅੰਬਰੀ ਚਮਕਕੇ ਸੱਤ ਤਾਰੇ,
ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ!