ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੬)
ਮੌਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ,
ਸ਼ਿਵਜੀ ਖੁਸ਼ੀ ਵਿੱਚ ਡੌਰੂ ਵਜਾਉਣ ਲੱਗ!
ਸੱਤਾਂ ਜ਼ਿਮੀਆਂ ਦੇ ਜਾਗ ਪਏ ਭਾਗ ਸੁੱਤੇ,
ਸੱਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ!
ਜਲਵੇ ਸੁੱਟਕੇ ਦਯਾ ਤੇ ਧਰਮ ਵਾਲੇ,
ਪਾਪ ਜੜ੍ਹਾਂ ਤੋਂ ਪਕੜ ਘਰੋੜ ਦਿੱਤੇ!
ਤਿੱਖੀ ਖੰਡੇ ਦੀ ਧਾਰ ਵਿਖਾਲ ਇੱਕੋ,
ਬਾਈਆਂ ਧਾਰਾਂ ਦੇ ਲੱਕ ਤ੍ਰੋੜ ਦਿੱਤੇ!
ਤੇਗ਼ਾਂ-ਦੇਵੀ ਨੇ ਆਣਕੇ, ਅੰਬਰਾਂ ਤੋਂ
ਕਲਗ਼ੀ ਵਾਲਿਆ! ਦੇਣੇ ਸਨ ਵਰ ਤੈਨੂੰ।
ਤਦੇ ਰੱਬ ਨੇ ਘੱਲਿਆ ਜੱਗ ਉੱਤੇ,
ਗੁਰੂ ਤੇਗ਼ ਬਹਾਦਰ ਦੇ ਘਰ ਤੈਨੂੰ!
ਮੈਂ ਤਾਂ ਰਾਜਾ ਅਵਤਾਰਾਂ ਦਾ ਆਖ਼ਦਾ ਹਾਂ,
ਪਿਆ ਜੱਗ ਆਖੇ, ਕਲਗ਼ੀਧਰ ਤੈਨੂੰ!
ਨਾਲ ਜਦ ਵਾਹਿਗੁਰੂ ਆਪ ਹੈਸੀ,
ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ?
ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ,
ਬੇੜੇ ਦੁਸ਼ਮਣਾਂ ਦੇ ਰਣ ਵਿੱਚ ਬੋੜ ਦਿੱਤੇ!
ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ,
ਵਾਂਗ ਟਿੰਡਾਂ ਦੇ ਭੰਨ ਤੋੜ ਦਿੱਤੇ!
ਕਲਗ਼ੀ ਸਜੀ ਯਾ ਨਿਕਲੀਆਂ ਹੋਣ ਕਿਰਨਾਂ,
ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ।