ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੭)

ਅੱਖਾਂ ਵੇਖਕੇ ਠੰਡੀਆਂ ਹੁੰਦੀਆਂ ਨੇ,
ਯਾ ਫੁਹਾਰਾ ਕੋਈ ਛੁੱਟਿਆ ਨੂਰ ਦਾ ਏ!
ਯਾ ਇਹ ਸ਼ਾਹੀ ਦਿਮਾਗ਼ ਦੇ ਸ਼ਬਦ ਵਿੱਚੋਂ,
ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ!
ਬੈਠਾ ਹੋਯਾ ਹੁਮਾ ਯਾ ਸੀਸ ਉੱਤੇ,
ਸੜਨ ਵਾਲਿਆਂ ਨੂੰ ਪਿਆ ਘੂਰ ਦਾ ਏ!
ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ।
ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿੱਤੇ!
ਤੇਰੀ ਤੇਗ ਨੇ ਚੰਨ ਦੁ-ਖੰਨ ਕੀਤੇ,
ਤੇਰੇ ਤੀਰਾਂ ਨੇ ਤਾਰੇ ਤ੍ਰੋੜ ਦਿੱਤੇ!
ਹੱਕ ਖੋਹ ਖੋਹ ਰੰਡੀਆਂ ਰੁੜ੍ਹੀਆਂ ਦੇ,
ਜਿਹੜੇ ਆਪਣੇ ਘਰਾਂ ਵਿੱਚ ਵਾੜਦੇ ਸਨ!
ਤੇਰੇ ਸੁੰਦਰ ਪ੍ਰਸ਼ਾਦੀ ਦੇ ਵੱਲ ਜਿਹੜੇ,
ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ!
ਜਬਰ, ਈਰਖਾ ਦੇ ਨਸ਼ੇ ਵਿੱਚ ਗੱਤੇ,
ਜਿਹੜੇ ਪਲਕ ਨਾਂ ਕਦੀ ਉਘਾੜਦੇ ਸਨ!
ਆਰੀ ਜ਼ੁਲਮ ਦੀ ਪਕੜਕੇ ਹੱਥ ਅੰਦਰ,
ਜਿਹੜੇ ਅਦਲ ਦਾ ਬਾਗ ਉਜਾੜਦੇ ਸਨ!
ਤੇਗ਼ ਸੂਤਕ ਕੀਤੇ ਉਹ ਸੂਤ ਸਾਰੇ,
ਫੜਕੇ ਅੱਟੀ ਦੇ ਵਾਂਗ ਮਰੋੜ ਦਿੱਤੇ!
ਜਿਹੜੇ ਸੰਗਲ ਗ਼ੁਲਾਮੀ ਦੇ ਪਏ ਹੋਏ ਸਨ,
ਕੱਚੀ ਤੰਦ ਦੇ ਵਾਂਗ ਤ੍ਰੋੜ ਦਿੱਤੇ!