ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੭੨)
ਪਿਆਰੇ ਵੱਲ ਖ਼ਤ
ਹੀਰੇ ਪੰਨੇ ਜਵਾਹਰ ਤੇ ਲਾਲ ਦਿਲਬਰ,
ਮੇਰੇ ਮੋਤੀਆ ਸੱਚੇ ਹਜ਼ਾਰਿਆ ਓ।
ਰਖੇ ਰੱਬ ਹਮੇਸ਼ ਆਬਾਦ ਤੈਨੂੰ,
ਹਰਦਮ ਰਹੇਂ ਸਲਾਮਤ ਤੂੰ ਪਿਆਰਿਆ ਓ।
ਬਾਲੀ ਉਮਰ ਤੇ ਹੁਸਨ ਦੀ ਸ਼ਮ੍ਹਾਂ ਬਾਲੋ,
ਤੀਲੀ ਨਾਜ਼ ਦੇ ਨਾਲ ਸੁਹਾਰਿਆ ਓ।
ਤੇਰਾ ਅਗੇ ਥੀਂ ਹੋਵੇ ਇਕਬਾਲ ਦੂਣਾਂ,
ਚਮਕੇਂ ਚੰਦ ਦੇ ਵਾਂਗ ਸਤਾਰਿਆ ਓ।
ਮੇਰਾ ਹਾਲ ਅਹਿਵਾਲ ਕੀ? ਪੁਛਨਾਂ ਏ,
ਤੈਨੂੰ ਪਤਾ ਹੈ ਕੁਲ ਦੁਲਾਰਿਆ ਓ।
ਦੱਬੀ ਅੱਗ ਨੂੰ ਜਾਨਕੇ ਫੋਲਨਾਂ ਏ,
ਉੱਡ ਜਾਏਂਗਾ ਕਿਤੇ ਮਾਂਹ ਪਾਰਿਆ ਓ।
ਬੀ ਜਗੜੇ ਖ਼ਤੋਂ ਜਵਾਬ ਦਿੱਤਾ,
ਵਾਹ ਵਾ! ਚੰਗਾ ਪਿਆਰ ਨਤਾਰਿਆ ਓ।
ਅੱਲਾ ਜਾਨਦਾ ਤੇਰੀ ਜੁਦਾਈ ਅੰਦਰ,
ਅਸਾਂ ਜਿਸ ਤਰ੍ਹਾਂ ਸਮਾਂ ਗੁਜਾਰਿਆ ਓ।
ਕਾਲੀ ਰਾਤ ਫ਼ਰਾਕ ਦੀ ਮੁਕੱਦੀ ਨਹੀਂ,
ਦਿੱਸੇ ਹੱਥ ਨਾਂ ਕਿਤੇ ਪਸਾਰਿਆ ਓ!