ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੮)
ਫ਼ੇਰ ਲੱਗੀ ਏਹ ਕਰਨ ਪੁਕਾਰਾਂ,
ਬੰਨ੍ਹ ਤਸੱਵਰ ਵਾਲੀਆਂ ਤਾਰਾਂ!
ਓਹੋ ਰੋਣਾ ਓਹੋ ਧੋਣਾ,
ਓਹੋ ਹੰਝੂ ਹਾਰ ਪਰੋਣਾ!
ਓਹੋ ਟਾਹਣੀ ਟਾਹਣੀ ਬਹਿਣਾ,
ਓਹੋ ਵਾਂਗ ਸ਼ੁਦੈਣਾ ਰਹਿਣਾ!
ਓਹੋ ਤੂੰਹੀਂ ਤੂੰਹੀਂ ਕਹਿਣਾ,
ਓਹੋ ਦੁੱਖ ਹਿਜਰ ਦਾ ਸਹਿਣਾ!
ਓਹੋ ਕਾਰਜ ਓਹੋ ਪੋੱਖਾ,
ਓਹੋ ਕਿਸਮਤ ਓਹੋ ਧੋਖਾ!
'ਸ਼ਰਫ਼' ਮਿਟਾ ਦੇ ਝੋਰਾ ਦਿਲ ਦਾ,
ਬਾਝ ਨਸੀਬਾਂ ਕੁਝ ਨਹੀਂ ਮਿਲਦਾ!
--- 0 ---
ਟੁੱਟੀ ਕਲੀ
ਆਖ ਰਹੀ ਸਾਂ ਓਦੋਂ ਤੈਨੂੰ,
ਟਹਿਣੀ ਨਾਲੋਂ ਤੋੜ ਨਾ ਮੈਨੂੰ!
ਹੁਣ ਕਿਉਂ ਇਹ ਅਪ੍ਰਾਧ ਕਮਾਵੇਂ?
ਪਾਣੀ ਦੇ ਵਿਚ ਪਿਆ ਡੁਬਾਵੇਂ!