ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੫ )

  • ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮਾ,

ਦੇ ਇਕ ਨੇ ਕਹਿਕੇ ਏ ਬੰਦ ਬਿਆਨ ਕੀਤਾ !
+ਕੁਮਕੁਮ ਯਾ ਹਬੀਬੀ ਇਕ ਪਈ ਆਖਦੀ ਸੀ,
ਸਭ ਨੇ ਮਿੱਠੜਾ ਬੋਲ ਪਰਵਾਨ ਕੀਤਾ !

ਬਣੀ ਹੋਈ ਸੀ ਜੇਹੜੀ ਪ੍ਰਧਾਨ ਉੱਥੇ,
ਓਹ ਕੋਈ ਪਰੀ ਸਮੁੰਦਰੋਂ ਪਾਰ ਦੀ ਸੀ !
ਰੌਲਾ ਪੈਂਦਾ ਸੀ ਜਦੋਂ ਦਰਬਾਰ ਅੰਦਰ,
ਫੌਰਨ []'ਆਡਰ' ਪਲੀਜ਼ ਪੁਕਾਰ ਦੀ ਸੀ !

ਜਿਹਨੂੰ ਅੱਖੀਆਂ ਮੇਰੀਆਂ ਵੇਂਹਦੀਆਂ ਸਨ,
ਹਾਏ ਉਹ ਲੱਭੀ ਨਾਂ ਓਸ ਦਰਬਾਰ ਵਿੱਚੋਂ !
ਟੁੱਟੀ ਡਾਢ ਕਲੇਜੇ ਨੂੰ ਵਾਢ ਲੱਗੀ,
ਫਿਰ ਗਈ ਆਹਾਂ ਦੀ ਤੇਜ਼ ਤਲਵਾਰ ਵਿੱਚੋਂ !
ਮੈਂ ਇਹ ਜਾਣਿਆ ਹੋਵੇਗੀ ਕਿਤੇ ਬੈਠੀ,
ਦਿਲ ਨੇ ਕਿਹਾ ਏਹ ਮੈਨੂੰ ਪੁਕਾਰ ਵਿੱਚੋਂ !
ਏਥੇ ਹੁੰਦੀ ਜੇ ਭਲਾ ਓਹ ਲੁਕੀ ਰਹਿੰਦੀ ?
'ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿੱਚੋਂ !'


  • ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮ-ਫਾਰਸੀ)

ਦੋ ਤਿੰਨ ਚਾਰ ਗੱਲਾਂ ਆਖਕੇ ਬੱਸ ਕਰਦੀ ਹਾਂ।

+ਕੁਮਕੁਮ ਯਾ ਹਬੀਬ-(ਅਰਬੀ) ਉਠ ਉਠ ਮੇਰੇ ਪਿਆਰੇ ।

[]ਆਰਡਰ ਪਲੀਜ਼-(ਅੰਗ੍ਰੇਜ਼ੀ) ਚੁੱਪ ਰਹੋ ।