ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/314

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੪)

ਦੋਹਾਂ ਦਿਲਾਂ ਦੇ ਹੋਂਵਦੇ *ਸੱਠ ਟੋਟੇ,
ਜਦੋਂ ਹੱਸਕੇ ਹੁੰਦੀਆਂ ਚਾਰ ਅੱਖੀਆਂ,
ਨੱਚਨ, ਸੱਧਰਾਂ ਪੁਤਲੀਆਂ ਬਣ ਬਣ ਕੇ,
ਜਦੋਂ ਕਰਦੀਆਂ ਲਾਡ ਪ੍ਯਾਰ ਅੱਖੀਆਂ!
ਆਲੇ ਭੋਲੜੇ ਭਾ, ਇਹ ਖੋਭ ਦੇਵਣ,
ਕਦੀ ਜਿਗਰ ਦੇ ਵਿੱਚ ਕਟਾਰ ਅੱਖੀਆਂ!
ਭਰੀ ਪਰ੍ਹੇ ਅੰਦਰ ਚੁੱਪ ਕੀਤੀਆਂ ਏਹ,
ਲੈਣ, ਸੈਨਤਾਂ ਨਾਲ ਵੰਗਾਰ ਰੱਖੀਆਂ!
ਤਾਰੇ ਤੋੜਕੇ ਲਾਹੁੰਦੀਆਂ ਕਦੀ ਅਰਸ਼ੋਂ,
ਚੰਚਲ ਤਿੱਖੀਆਂ ਸ਼ੋਖ ਉਡਾਰ ਅੱਖੀਆਂ!
ਕਦੀ ਭੁੱਲੀਂ ਨਾਂ ਵੇਖਕੇ ਲੜਦੀਆਂ ਨੂੰ,
ਮੇਲ ਸੁਲਹ ਦੇ ਕਰਨ ਇਕਰਾਰ ਅੱਖੀਆਂ!
ਸੱਤਵੇਂ ਅੰਦਰੋਂ ਖਿੱਚਕੇ ਬਾਹਰ ਕੱਢਣ,
ਬੰਨ੍ਹਣ ਜਦੋਂ ਪ੍ਰੇਮ ਦੀ ਤਾਰ ਅੱਖੀਆਂ!
ਸ਼ਕਤੀ ਰੂਹ ਦੀ ਸੁੱਟਕੇ ਖੋਜ ਉੱਤੇ,
ਲੈਣ ਡਾਚੀ ਦੀ ਮੋੜ ਮੁਹਾਰ ਅੱਖੀਆਂ!
ਜਿਨ੍ਹਾਂ ਵਿੱਚੋਂ ਗੁਮਾਨ ਦੀ ਦਿਸੇ ਸੂਰਤ,
ਇਹ ਉਹ ਹੈਨ ਸ਼ੀਸ਼ੇ ਚਮਕਦਾਰ ਅੱਖੀਆਂ!
ਜਿਹੜਾ ਇਹਣਾਂ ਦੀ ਨਜ਼ਰ ਤੇ ਭੁਲ ਜਾਵੇ,


  • ਤਿੱਬ ਯੂਨਾਨੀ ਅਨੁਸਾਰ ਦਿਲ ਦੇ ਤੀਹ ਟੋਟੇ ਹੁੰਦੇ ਹਨ।