ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/315

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੫)

ਵੇਚਣ ਓਸਨੂੰ *ਮਿਸਰ ਬਾਜ਼ਾਰ ਅੱਖੀਆਂ!
ਫਿਰ ਫਿਰ ਰਾਤ ਦਿਨ ਬੱਗੀਆਂ ਕਾਲੀਆਂ ਇਹ,
ਪਈਆਂ ਗਾਹੁੰਦੀਆਂ ਹੈਨ ਸੰਸਾਰ ਅੱਖੀਆਂ!
'ਸ਼ਰਫ਼' ਇਹੋ ਜਹੀ ਹੋਰ ਨਹੀਂ ਕੋਈ ਨੇਹਮਤ,
ਜਿਹੋ ਜਹੀਆਂ ਏਹ ਹੈਨ ਸਰਕਾਰ ਅੱਖੀਆਂ!

--0--

ਫੁੱਲਾਂ ਦੀ ਫ਼ਰਿਆਦ

ਤੂੰ ਜੋ ਐਡਾ ਆਢਾ ਲਾਯਾ?
ਦੱਸ ਤੇਰਾ ਕੀ ਅਸਾਂ ਗਵਾਯਾ?
ਚੜ੍ਹੋ ਖਤੀ ਤੂੰ ਐਡੀ ਕੀਤੀ,
ਪਕੜ ਤਲਾਸ਼ੀ ਸਾਡੀ ਲੀਤੀ!
ਹਰ ਇਕ ਸਾਡੀ ਗਠੜੀ ਫੋਲੀ,
ਮੀਟੀ ਮੁੱਠ ਪੱਤਾਂ ਦੀ ਖੋਲ੍ਹੀ!
ਨਾ ਕੋਈ ਸਾਡੇ ਦੋਸ਼ ਨਿਤਾਰੇ,
ਝਸੇ ਦੇਵੇਂ ਹੁਝਕੇ ਮਾਰੇਂ!


  • ਯੂਸਫ਼ ਨੇ ਇਕ ਦਿਨ ਸ਼ੀਸ਼ੇ ਵਿਚੋਂ ਆਪਣੀ ਸੁੰਦਰਤਾ ਵੇਖਕੇ ਹੰਕਾਰ ਕੀਤਾ ਕਿ ਜੇ ਮੈਂ ਕਿਤੇ ਵਿਕਣ ਜਾ ਪਵਾਂ ਤਾਂ ਮੇਰਾ ਮੁੱਲ ਕੋਈ ਵੀ ਨਾਂ ਦੇ ਸਕੇ। ਪਰ ਰੱਬ ਦੀ ਕਰਨੀ ਐਸੀ ਹੋਈ ਕਿ ਮਿਸਰ ਦੇ ਬਾਜ਼ਾਰ ਵਿਚ ਉਸਦਾ ਮੁਲ ਇਕ ਬੁੱਢੀ ਨੇ ਸੂਤ ਦੀ ਕੁੱਲ ਇਕ ਅੱਟੀ ਪਾਇਆ। ਇਹ ਵੇਖਕੇ ਓਹਦਾ ਘੁਮੰਡ ਟੁੱਟਾ ਤੇ ਓਹਨੇ ਤੋਬਾ ਕੀਤੀ।