ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੯)

ਸੌ ਸੌ ਵਾਰੀ ਦਿਨ ਵਿੱਚ ਰੁੱਸੀ ਨੂੰ ਮਨਾਂਵਦੇ ਸਾਂ,
ਏਥੇ ਕੌਣ ਕਰਦਾ ਏ ਦੱਸ ਦਿਲਦਾਰੀ ਤੇਰੀ?
ਕੰਮ ਕਾਜ ਵੱਲੋਂ ਜੇ ਤੂੰ ਰੁੱਸੀਏਂ ਸੁਚੱਜੀਏ ਨੀ,
ਕਰ ਲਾਂ ਗੀ ਆਪ ਈ ਮੈਂ ਬਹੁਕਰ ਬੁਹਾਰੀ ਤੇਰੀ!
ਚੱਲ ਧੀਏ ਘਰ ਚੱਲ ਓਪਰੇ ਜਹੇ ਸ਼ਹਿਰ ਵਿੱਚੋਂ,
ਕੱਲਿਆਂ ਨਹੀਂ ਰਹਿਣ ਚੰਗਾ ਉਮਰ ਏ ਕਵਾਰੀ ਤੇਰੀ!
ਸਾਡੀ ਕੁੱਖੋਂ ਜੰਮਕੇ ਨਾਂ ਛਲ ਸਾਨੂੰ ਸ਼ੇਹਲੀਏ ਨੀ,
ਸਾਡੇ ਪਿੱਛੋਂ ਆਵਣੀ ਏ ਮੌਤ ਦੀ ਵੀ ਵਾਰੀ ਤੇਰੀ!
'ਸ਼ਰਫ਼' ਜੇਤੂੰ ਹੁਣ ਭੀ ਨਾਂ ਗਈਓਂ ਉੱਠ ਨਾਲ ਮੇਰੇ,
ਤੇਰੇ ਕੋਲ ਈ ਰਹੇਗੀ ਤਾਂ ਅੰਮਾਂ ਦੁਖਿਆਰੀ ਤੇਰੀ!