ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੦੦)
ਦੋ ਮਜ਼ਦੂਰ
ਪਹਿਲਾ ਬੋਲਿਆ ਯਾਰ ਕੀ ਹਾਲ ਦੱਸਾਂ,
ਸੁੰਞੇਂ ਮਹਿੰਗ ਨੇ ਬੜਾ ਹੈਰਾਨ ਕੀਤਾ!
ਏਧਰ ਅੱਜ ਕਰਖਾਨੇ ਦੇ ਮਾਲਕਾਂ ਨੇ,
ਛਾਂਟੀ ਕਰਨ ਦਾ ਨਵਾਂ ਏਲਾਨ ਕੀਤਾ!
ਦਿੱਤੀ ਤੋੜ ਤਨਖਾਹ ਹੈ ਬਹੁਤਿਆਂ ਦੀ,
ਸਰਵਿਸ ਵੱਲ ਨਾਂ ਜ਼ਰਾ ਧਿਆਨ ਕੀਤਾ!
ਹਫ਼ਤਾ ਇੱਕ ਜਰਮਾਨੇ ਦਾ ਹੋਯਾ ਅੱਭਰ,
ਗਿਆ ਲੇਟ ਨਾਂ ਕੋਈ ਨੁਕਸਾਨ ਕੀਤਾ!
ਮਾਰ ਲਈ ਗ੍ਰੈਜੂਏਟੀ ਬੁੱਢਿਆਂ ਦੀ,
ਮੇਰੇ ਨਾਲ ਭੀ ਏਹੋ ਅਹਿਸਾਨ ਕੀਤਾ!
ਮੇਰੇ ਬਾਪ ਦਾ ਬੋਨਸ ਭੀ ਘੁੱਟ ਬੈਠੇ,
ਏਸ ਸੱਟ ਨੇ ਓਹਨੂੰ ਕਮਾਨ ਕੀਤਾ!
ਕੀਤੀ ਬੰਦ ਤਰੱਕੀ ਹੈ ਸਾਰਿਆਂ ਦੀ,
ਓਵਰ ਟਾਈਮ ਨਾਲੇ ਬੇ ਨਿਸ਼ਾਨ ਕੀਤਾ!
ਜ਼ਰਦਾ ਸਮਝ ਕੇ ਖਾ ਗਏ ਕੁੱਲ +ਭੱਤਾ,
ਸਾਨੂੰ ਜੱਗ ਅੰਦਰ ਪਰੇਸ਼ਾਨ ਕੀਤਾ!
+ਸਫ਼ਰ ਖ਼ਰਚ ।