ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੩)
ਪ੍ਰੀਤਮ ਦੀ ਭਾਲ
ਗਹੁ ਨਾਲ ਸੁਣਨਾ ਸਾਰੇ ਕੰਨ ਧਰਕੇ,
ਕਿੱਸਾ ਕਵ੍ਹਾਂ ਅਚਰਜ ਸਵੇਲ ਦਾ ਮੈਂ !
ਮੋਰ ਵਾਂਗ ਬਨਿਸਤ ਅਜ ਮਸਤ ਹੋਕੇ,
ਗਿਆ ਬਾਗ਼ ਵਿੱਚ ਰੇਲਦਾ ਪਲਦਾ ਮੈਂ !
ਤੋੜ ਤੋੜ ਕੇ ਫੁੱਲਾਂ ਖਿਡੌਣਿਆਂ ਨੂੰ,
ਹੈਸਾਂ ਜਾਤ ਦੇ ਵਾਂਗ ਖੇਲਦਾ ਮੈਂ !
ਬੈਠਾ ਹੋਇਆ ਗੁਲਾਬ ਦੇ ਫੁੱਲ ਉੱਤੇ,
ਕਤਰਾ ਵੇਖਿਆ ਇੱਕ ਤਰੇਲ ਦਾ ਮੈਂ !
ਉਹਦੀ ਚਮਕ ਦੀ ਚੜ੍ਹਤ ਕੁਝ ਵੱਖਰੀ ਸੀ,
- ਸ਼ਮਸੀ ਹੀਰਿਆਂ ਦੀ ਰੰਗਣ ਦੇਖ ਕੋਲੋਂ !
ਪਰ ਓਹ ਪਾਰੇ ਦੇ ਵਾਂਗ ਤ੍ਰਿਬਕਦਾ ਸੀ,
ਰਤੀ ਤਿੱਖੜੀ ਕਿਸੇ ਦੀ ਅੱਖ ਕੋਲੋਂ !
ਓਹਨੂੰ ਕਿਹਾ ਮੈਂ 'ਚੰਨ ਦੀ ਅੱਖ ਵਿੱਚੋਂ,
ਹੰਝੂ ਡਿਗਿਆ ਤੂੰ ਜਾਂਦੀ ਵਾਰ ਦਾ ਏਂ ?
ਕਿ ਹੈਂ ਬੁਲਬੁਲਾ ਫੁੱਲ ਦੀ ਉਮਰ ਵਾਲਾ,
ਯਾ ਤੂੰ ਅੱਥਰੂ ਬੁਲਬੁਲ ਦੇ ਪਿਆਰ ਦਾ ਏਂ ?
- ਸ਼ਮਸੀ ਹੀਰਾ, ਜਿਸਦੇ ਸੂਰਜ ਦੀਆਂ ਕਿਰਣਾਂ ਨਾਲ ਰੰਗ ਬਦਲਦੇ ਹਨ ।