ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਪਰਲੋ ਤੀਕ ਵੀ ਕਿਸੇ ਦੀ ਸੁੰਦਰਤਾ ਦੇ,
ਰੰਗ ਗਿਣਤੀਆਂ ਵਿੱਚ ਨਹੀਂ ਆਉਂਣ ਵਾਲੇ !
ਕਣਕ ਵਾਂਗ ਵੇਖੇ ਸੀਨਾ ਚਾਕ ਫਿਰਦੇ,
ਨਾਲ ਸੈਨਤਾਂ ਚੱਕੀ ਚਲਾਉਂਣ ਵਾਲੇ !

ਵੇਖ ਵੇਖਕੇ ਹੁਸਨ ਦੇ ਮੁੱਠਿਆਂ ਨੂੰ,
ਲੱਗ ਗਿਆ ਹੈ ਇਸ਼ਕ ਕਮਾਲ ਮੈਂਨੂੰ !
ਜੀਹਦੇ ਦੀਦ ਨੇ ਇਨ੍ਹਾਂ ਨੂੰ ਫੱਟਿਆ ਸੀ,
ਹੈ ਅਜ ਓਸੇ ਪਿਆਰੇ ਦੀ ਭਾਲ ਮੈਂਨੂੰ !

ਚੜ੍ਹਕੇ ਕਿਰਨਾਂ ਦੀ ਪਉੜੀ ਮੈਂ ਰੋਜ਼ ਦਿਨ ਨੂੰ,
ਨੀਲੀ ਛੱਤ ਉੱਤੇ ਚਲਿਆ ਜਾਵਨਾ ਹਾਂ !
ਲੈਕੇ ਬੈਂਸਰੀ ਪੌਣ ਦੇ ਬੁੱਲਿਆਂ ਦੀ,
ਪੀਆ ਪੀਆ ਦੇ ਗੀਤ ਮੈਂ ਗਾਵਨਾ ਹਾਂ !
ਰੱਸੀ ਰੇਸ਼ਮੀ 'ਰਿਸ਼ਮਾਂ' ਦੀ ਪਕੜ ਕੇ ਤੇ,
ਰਾਤੀਂ ਲੱਥ ਅਸਮਾਨ ਤੋਂ ਆਵਨਾ ਹਾਂ !
ਸ਼ੋਖ਼ ਅੱਖੀਆਂ ਵਾਲਾ ਓਹ ਕਿਤੋਂ ਲੱਭੇ,
ਲੁਕ ਲੁਕ ਝਾਤੀਆਂ ਸਾਰੇ ਹੀ ਪਾਵਨਾ ਹਾਂ !

ਝੁਰਮਟ ਵੇਖਕੇ ਬੁਲਬੁਲਾਂ ਭੌਰਿਆਂ ਦਾ,
ਮੈਂ ਏਹ ਜਾਣਿਆਂ ਸੀ ਏਥੇ ਹੋਵਣਾ ਏ !
ਪਰ ਮੈਂ ਭਾਗ ਨਿਖੁੱਟੇ ਨੂੰ ਕੀ ਆਖਾਂ,
ਲਿਖਿਆ ਲੇਖ ਵਿੱਚ ਇਥੇ ਵੀ ਰੋਵਣਾ ਏ !

ਸੁਣਕੇ ਓਹਦੀਆਂ ਗੱਲਾਂ ਮੈਂ ਕਿਹਾ ਮੁੜਕੇ,
'ਤੇਰਾ ਬੋਲ ਨਾ ਮੈਂਨੂੰ ਕੋਈ ਜੱਚਿਆ ਏ !