ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੭ )
ਰੰਗ ਰੱਤੜੀ ਨੀਂਦ ਵਿੱਚ ਮੱਤੜੀ ਨੇ,
ਗੱਲਾਂ ਕੀਤੀਆਂ ਰੰਗ ਰੰਗੀਲੀਆਂ ਨੇ!
ਲਾਲੀ ਹੱਥਾਂ ਦੀ ਦੱਸਕੇ, ਅੰਬਰਾਂ ਤੋਂ,
ਵੀ ਲਾ ਦਿੱਤੀਆਂ ਘਰਾਂ ਵਿੱਚ ਤੀਲੀਆਂ ਨੇ
ਕੀਤੇ ਫ਼ਰਸ਼ ਦਰਿਆਈ ਦੇ ਦੀਵਿਆਂ ਨੇ,
ਰਿਸ਼ਮਾਂ ਛੱਡੀਆਂ ਲਾਲ ਤੇ ਪੀਲੀਆਂ ਨੇ!
ਜੋਬਨ ਯਾਰ ਦਾ ਡੁੱਲਦਾ ਵੇਖਕੇ ਤੇ,
ਓਧਰ ਆਸ਼ਕਾਂ ਨੇ ਜਾਨਾਂ ਹੀਲੀਆਂ ਨੇ।
ਪੀਚੇ ਹੋਏ ਪਰੇਮ ਦੇ ਪੇਚ ਅੰਦਰ,
ਨਿੱਕੇ ਨਿੱਕੇ ਜਹੇ ਖੰਭ ਖਿਲਾਰ ਆਏ!
ਲਾਟ ਬੱਤੀ ਦੀ ਪਿਆਰ ਦੀ ਡੋਰ ਬਣ ਗਈ!
ਉੱਡਣ ਲਈ "ਪਤੰਗ" ਹਜ਼ਾਰ ਆਏ!
ਤੇਲਾ ਗ਼ਮਾਂ ਦਾ ਪਿਆ ਤਰੇਲ ਨੂੰ ਭੀ,
ਘੁੰਡ ਵਿੱਚ ਚੋਰੀ ਗੋਰੀ ਰੋਣ ਲੱਗੀ
ਜੇਹੜੇ ਸਾਗਰਾਂ ਵਿੱਚੋਂ ਭੀ ਲੱਭਦੇ ਨਹੀਂ,
ਪਲੇਨ ਉਨਾਂ ਮੋਤੀਆਂ ਦੀ ਬਰਖਾ ਹੋਣ ਲੱਗੀ!
ਤਾਪ ਜਿਨ੍ਹਾਂ ਨੂੰ ਧੁੱਪ ਦਾ ਚੜ੍ਹ ਗਿਆ ਸੀ,
ਅੰਮ੍ਰਿਤ ਉਨ੍ਹਾਂ ਦੇ ਮੂੰਹ ਵਿੱਚ ਚੋਣ ਲੱਗੀ!
ਹੋਈਆਂ ਗੋਰੀਆਂ, ਚਿੱਟੀਆਂ ਦੁੱਧ ਵਾਂਗੂੰ,
ਸੌ ਸੌ ਪਾਣੀ ਏ ਕਲੀਆਂ ਨੂੰ ਧੋਣ ਲੱਗੀ!