ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੮ )
ਕੁਝ ਤੇ ਖਿੱਲਰੇ ਮਖ਼ਮਲੀ ਫ਼ਰਸ਼ ਉੱਤੇ,
ਮੌਤੀ ਪੱਤਰਾਂ ਲਾਏ ਕੁਝ ਝਾਲਰਾਂ ਨੂੰ!
ਰਹਿੰਦੇ ਕਲੀਆਂ ਨੇ ਹਾਰ ਤਿਆਰ ਕੀਤੇ,
ਬਾਕੀ ਫੁੱਲਾਂ ਨੇ ਟਾਂਕ ਲਏ ਕਾਲਰਾਂ ਨੂੰ!
ਭਾਵੇਂ +ਕਾਰੂੰ ਦੀ ਦੌਲਤ ਭੀ ਖ਼ਰਚ ਕਰੀਏ,
ਔਖੀ ਸਿਫ਼ਤ ਹੈ ਸ਼ਾਮ ਦੇ ਪਹਿਣਿਆਂ ਦੀ!
ਤਬਕੇ ਤਬਕੇ 'ਚ ਦਿਸਦੇ ਨੇ ਚੰਦ ਤਾਰੇ,
ਪਵੇ ਝਲਕ ਜਦ ਓਸਦੇ ਗਹਿਣਿਆਂ ਦੀ!
ਦਿਲਾ ਚਲ ਹੁਣ ਵੇਖੀਏ ਲੁਕਣ ਮੀਟੀ,
ਬਾਗਾਂ ਪੈਲੀਆਂ ਵਿੱਚ ਖ਼ੁਸ਼-ਰਹਿਣਿਆਂ ਦੀ!
ਲੰਪ ਬਿਜਲੀ ਦੇ ਖੀਸਿਆਂ ਵਿੱਚ ਪਾਕੇ,
ਨਿਕਲੀ ਸੈਰ ਨੂੰ ਫੌਜ ਟਟਹਿਣਿਆਂ ਦੀ!
ਸ਼ਰਫ਼ ਵੇਖਕੇ ਬਾਗ ਵਿੱਚ ਸ਼ਾਮ ਕਾਲੀ,
ਮੈਂਨੂੰ ਨਾਮਾ +ਐਮਾਲ ਦਾ ਯਾਦ ਆਯਾ!
ਕਲੀਆਂ ਵਾਂਗ ਚੁਪ ਕੀਤਾ ਗਿਆ ਸਾਂ ਮੈਂ,
ਕਰਦਾ ਬੁਲਬੁਲਾਂ ਵਾਂਗ ਫਰਿਆਦ ਆਯਾ!
- ਇੱਕ ਮਸ਼ਹੂਰ ਦੌਲਤਮੰਦ ।
+ਕਰਮ |