ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਚੰਦ ਚਾਨਣੀ

ਇੰਦਰਪੁਰੀ ਦੀ ਸੀਤਲਾ ਮਹਾਰਾਣੀ,
ਠੰਢ ਜ਼ਿਮੀਂ ਦੇ ਕਾਲਜੇ ਪੌਣ ਵਾਲੀ!
ਨੂਰਾਂ ਪਰੀ ਓਹ ਨੂਰ ਦੀ ਭਰੀ ਹੋਈ,
ਸਾਰੇ ਜੱਗ ਨੂੰ ਦਰਸ ਦਿਖੋਣ ਵਾਲੀ!
ਲੀੜੇ ਰੇਸ਼ਮੀ-ਰਿਸ਼ਮ ਦੇ ਪਹਿਨ ਪੱਚਰ,
ਨਖ਼ਰੇ ਨਾਲ ਅਸਮਾਨ ਤੋਂ ਔਣ ਵਾਲੀ!
ਚੌਦਾਂ ਸਾਲ ਦੀ ਨਿੱਤਰੀ ਦੁੱਧ ਵਾਂਗੂੰ,
ਚੰਨੋਂ ਚੌਧਵੀਂ ਰਾਤ ਦੌਣ ਵਾਲੀ!
ਆਕੇ ਬਹਿ ਗਈ ਦੁਨੀਆਂ ਦੇ ਤਖ਼ਤ ਉੱਤੇ,
ਸਿੱਕਾ ਆਪਣਾ ਸਾਰੇ ਚਲੌਣ ਲੱਗੀ!
ਕਿਰਨਾਂ ਸੁੱਟ ਹਨੇਰੇ ਤੇ, ਨੂਰ ਦੀਆਂ,
ਗ਼ਲਤ ਅੱਖਰਾਂ ਵਾਂਗ ਮਿਟੌਣ ਲੱਗੀ!
ਜਲਵੇ ਕੁਦਰਤੀ ਸੁੱਟਕੇ ਜ਼ਿਮੀਂ ਉੱਤੇ,
ਨੂੰ ਕੰਧਾਂ ਕੋਠਿਆਂ ਨੂੰ ਨੂਰੋ-ਨੂਰ ਕੀਤਾ!
ਕਿਰਨਾਂ ਤਿਰਛੀਆਂ ਬਰਛੀਆਂ ਮਾਰਕੇ ਤੇ,
ਸਾਰਾ ਕੁਫਰ ਹਨੇਰੇ ਦਾ ਦੂਰ ਕੀਤਾ!
ਨਜ਼ਰਾਂ ਪਿਆਰੀਆਂ ਮਾਰੀਆਂ ਜਿਸ ਪਾਸੇ,
ਇੱਕ ਇੱਕ ਜ਼ਰੇ ਨੂੰ ਪਕੜ *ਕੋਹਤੂਰ ਕੀਤਾ!


  • ਤੂਰ ਉਹ ਪਹਾੜ ਹੈ, ਜਿਥੇ ਮੂਸਾ ਨੂੰ ਰੱਬ ਦਾ ਦੀਦਾਰ ਹੋਯਾ ਸੀ ।